ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੀ ਤਬੀਅਤ ਇੰਨੀਂ ਦਿਨੀਂ ਨਾਸਾਜ਼ ਚੱਲ ਰਹੀ ਹੈ। ਧਰਮਿੰਦਰ ਦੀ ਹਾਲ ਹੀ 'ਚ ਪੈਰ ਦੀ ਹੱਡੀ ਟੱੁਟਣ ਦੀ ਖਬਰ ਆਈ, ਤਾਂ ਫੈਨਜ਼ ਚਿੰਤਾ 'ਚ ਆ ਗਏ ਸੀ। ਇਸ ਤੋਂ ਬਾਅਦ ਹੁਣ ਧਰਮਿੰਦਰ ਦੀ ਇੱਕ ਹੋਰ ਸੋਸ਼ਲ ਮੀਡੀਆਂ ਪੋਸਟ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ, ਪਿਛਲੇ ਲੰਬੇ ਸਮੇਂ ਤੋਂ ਧਰਮਿੰਦਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਅਜੀਬ ਪੋਸਟਾਂ ਸ਼ੇਅਰ ਕਰ ਰਹੇ ਹਨ, ਜਿਨ੍ਹਾਂ ਵਿੱਚ ਉਹ ਆਪਣੇ ਆਖਰੀ ਸਮੇਂ ਬਾਰੇ ਗੱਲ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਾਫੀ ਸਮੇਂ ਪਹਿਲਾਂ ਵੀ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਦੀ ਗੱਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਇਹ ਪੋਸਟ ਡਿਲੀਟ ਕਰਵਾਈ ਸੀ। ਹੁਣ ਧਰਮਿੰਦਰ ਦੀ ਇੱਕ ਹੋਰ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਧਰਮਿੰਦਰ ਕਾਫੀ ਜਵਾਨ ਲੱਗ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਲਿਖੀ, 'ਅੱਛਾ ਤੋ ਹਮ ਚਲਤੇ ਹੈਂ..'। ਧਰਮਿੰਦਰ ਦੀ ਇਸ ਪੋਸਟ ਨੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਫੈਨਜ਼ ਇਸ ਪੋਸਟ 'ਤੇ ਧਰਮਿੰਦਰ ਦੀ ਕਲਾਸ ਵੀ ਲਾ ਰਹੇ ਹਨ।