ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਦੁਨੀਆ ਭਰ 'ਚ ਸੁਰਖੀਆਂ ਬਟੋਰ ਰਿਹਾ ਹੈ। ਦੁਨੀਆ ਭਰ ਦੇ ਦਿੱਗਜ ਕਲਾਕਾਰਾਂ ਨੇ ਅੰਬਾਨੀ ਦੇ ਫੰਕਸ਼ਨ 'ਚ ਰੌਣਕਾਂ ਲਾਈਆਂ ਹਨ। ਰਿਹਾਨਾ, ਮਾਰਕ ਜ਼ਕਰਬਰਗ ਸਣੇ ਪੂਰਾ ਬਾਲੀਵੱੁਡ ਇਸ ਫੰਕਸ਼ਨ 'ਚ ਸ਼ਾਮਲ ਹੋਇਆ ਹੈ। ਇਸ ਤੋਂ ਇਲਾਵਾ ਅਨੰਤ-ਰਾਧਿਕਾ ਦੇ ਫੰਕਸ਼ਨ 'ਚ ਰੌਣਕਾਂ ਲਾਉਣ ਲਈ ਦਿਲਜੀਤ ਦੋਸਾਂਝ ਵੀ ਜਾਮਨਗਰ ਪਹੁੰਚੇ ਸੀ। ਇਸ ਦਰਮਿਆਨ ਦਿਲਜੀਤ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਦਿਲਜੀਤ ਦੋਸਾਂਝ ਦੀ ਇਕ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਸਟੇਜ ਪਰਫਾਰਮੈਂਸ ਦੇ ਰਹੇ ਹਨ। ਉਹ ਅੰਬਾਨੀ ਪਰਿਵਾਰ ਦੀਆਂ ਲੇਡੀਜ਼ ਨਾਲ ਨਜ਼ਰ ਆ ਰਹੇ ਹਨ। ਨੀਤਾ ਅੰਬਾਨੀ ਨੇ ਗੁਜਰਾਤੀ ਭਾਸ਼ਾ 'ਚ ਦਿਲਜੀਤ ਨੂੰ ਪੁੱਛਿਆ ਕਿ ਤੁਹਾਡਾ ਕੀ ਹਾਲ ਹੈ। ਇਸ ਦਾ ਜਵਾਬ ਦਿਲਜੀਤ ਨੇ ਗੁਜਰਾਤੀ 'ਚ ਹੀ ਦਿੱਤਾ। ਬਾਕੀ ਤੁਸੀਂ ਦੇਖੋ ਇਹ ਵੀਡੀਓ: