ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਪਾਕਿਸਤਾਨ 'ਚ ਹੋਏ ਫੋਟੋਸ਼ੂਟ ਨੂੰ ਲੈਕੇ ਚਰਚਾ 'ਚ ਹੈ। ਇੱਕ ਪਾਸੇ ਜਿੱਥੇ ਸੋਨਮ ਦੇ ਪਾਕਿ ਐਕਟਰ ਅਹਿਸਾਨ ਖਾਨ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੱਡ ਰਹੀਆਂ ਸੀ, ਉੱਥੇ ਹੀ ਸੋਨਮ ਨੂੰ ਲੈਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਸੋਨਮ ਬਾਜਵਾ ਬਾਰੇ ਖੁਲਾਸਾ ਹੋਇਆ ਹੈ ਕਿ ਉਹ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਉਸ ਨੇ 23 ਸਤੰਬਰ ਸਾਲ 2020 'ਚ ਦਿੱਲੀ ਦੇ ਰਹਿਣ ਵਾਲੇ ਰਕਸ਼ਿਤ ਅਗਨੀਹੋਤਰੀ ਨਾਮ ਦੇ ਇੱਕ ਪਾਇਲਟ ਨਾਲ ਵਿਆਹ ਕੀਤਾ ਸੀ। ਉਹ ਆਪਣੇ ਵਿਆਹ ਨੂੰ ਗੁਪਤ ਰੱਖ ਰਹੀ ਹੈ। ਕਿਉਂਕਿ ਬਾਜਵਾ ਨੂੰ ਡਰ ਸੀ ਕਿ ਉਸ ਦਾ ਵਿਆਹ ਉਸ ਦੇ ਕਰੀਅਰ 'ਚ ਰੁਕਾਵਟ ਬਣ ਸਕਦਾ ਹੈ। ਪਰ ਹੁਣ ਲੋਕਾਂ ਨੇ ਇਸ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੇ ਸਬੂਤ ਵੀ ਸਾਹਮਣੇ ਆਏ ਹਨ। ਸੋਨਮ ਬਾਜਵਾ ਨੂੰ ਲੈਕੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਰਕਸ਼ਿਤ ਅਗਨੀਹੋਤਰੀ ਨਾਮ ਦੇ ਸ਼ਖਸ ਨਾਲ ਵਿਆਹੀ ਹੋਈ ਹੈ। ਜਿਸ ਦਾ ਸਬੂਤ ਵੀ ਸਾਹਮਣੇ ਆਇਆ ਹੈ। ਰੈਡਿਟ ਨਾਮ ਦੇ ਵੈੱਬ ਪੋਰਟਲ ਦੀ ਰਿਪੋਰਟ ਅਨੁਸਾਰ ਸੋਨਮ ਬਾਜਵਾ ਆਪਣੇ ਪਤੀ ਰਕਸ਼ਿਤ ਨਾਲ ਮਿਲ ਕੇ ਇੱਕ ਕੰਪਨੀ ਚਲਾ ਰਹੀ ਹੈ, ਜਿਸ ਦੇ ਦੋਵੇਂ ਜਣੇ ਡਾਇਰੈਕਟਰ ਹਨ। ਇਸ ਦਾ ਸਕ੍ਰੀਨਸ਼ੌਟ ਵੀ ਸਬੂਤ ਦੇ ਤੌਰ 'ਤੇ ਅਟੈਚ ਕੀਤਾ ਗਿਆ ਹੈ, ਜਿਸ ਵਿੱਚ ਲਿਿਖਿਆ ਹੈ ਕਿ 'ਸੋਨਮ ਮੀਡੀਆ ਵਰਕਸ ਇੱਕ ਪ੍ਰਾਇਵੇਟ ਕੰਪਨੀ ਹੈ, ਜੋ ਕਿ 12 ਜੂਨ 2015 ਨੂੰ ਸਥਾਪਿਤ ਕੀਤੀ ਗਈ ਸੀ। ਇਸ ਕੰਪਨੀ ਨੂੰ ਮੁੰਬਈ 'ਚ ਰਜਿਸਟਰ ਕਰਵਾਇਆ ਗਿਆ ਹੈ। ਇਸ ਕੰਪਨੀ ਨੂੰ ਸੋਨਮਪ੍ਰੀਤ ਤੇ ਰਕਸ਼ਿਤ ਅਗਨੀਹੋਤਰੀ ਮਿਲ ਕੇ ਚਲਾ ਰਹੇ ਹਨ।'