ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਲੈਕੇ ਵੱਡੀ ਖਬਰ ਆ ਰਹੀ ਹੈ। ਗੀਤਕਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ, ਪਰ ਸੁੱਖ ਦੀ ਖਬਰ ਇਹ ਵੀ ਹੈ ਕਿ ਗੀਤਕਾਰ ਦੀ ਜਾਨ ਵਾਲ-ਵਾਲ ਬਚ ਗਈ ਹੈ। ਜਾਣਕਾਰੀ ਮੁਤਾਬਕ ਬੰਟੀ ਬੈਂਸ 'ਤੇ ਜਦੋਂ ਹਮਲਾ ਹੋਇਆ, ਤਾਂ ਉਸ ਸਮੇਂ ਉਹ ਮੋਹਾਲੀ ਦੇ ਇੱਕ ਰੈਸਟੋਰੈਂਟ ;ਚ ਬੈਠੇ ਸੀ। ਦੱਸਿਆ ਜਾ ਰਿਹਾ ਹੈ ਕਿ ਕੁੱਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕੀਤੀ ਹੈ। ਇਹ ਵਾਰਦਾਤ ਮੋਹਾਲੀ ਦੇ ਸੈਕਟਰ 79 'ਚ ਹੋਈ ਹੈ। ਇਸ ਤੋਂ ਪਹਿਲਾਂ ਗੀਤਕਾਰ ਨੂੰ ਲੈਕੇ ਖਬਰ ਆਈ ਸੀ ਕਿ ਉਨ੍ਹਾਂ ਨੂੰ ਲੱਕੀ ਪਟਿਆਲ ਨਾਮ ਦੇ ਗੈਂਗਸਟਰ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਬੰਟੀ ਬੈਂਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿੱਚ ਉਨ੍ਹਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਫਾਇਰਿੰਗ ਦੀ ਖਬਰ ਆਈ। ਦੱਸ ਦਈਏ ਲੱਕੀ ਪਟਿਆਲ ਮਸ਼ਹੂਰ ਗੈਂਗਸਟਰ ਹੈ, ਜੋ ਕੈਨੇਡਾ ਰਹਿੰਦਾ ਹੈ, ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ, ਜਦਕਿ ਉਹ ਬੰਬੀਹਾ ਗੈਂਗ ਦਾ ਮੈਂਬਰ ਹੈ।