ਬਾਲੀਵੁੱਡ ਦੀਆਂ ਕਈ ਫਿਲਮਾਂ ਅਜਿਹੀਆਂ ਰਹੀਆਂ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਥੀਏਟਰਾਂ 'ਤੇ ਰਾਜ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਫਿਲਮਾਂ ਬਾਰੇ ਸ਼ਾਹਰੁਖ ਖਾਨ-ਕਾਜੋਲ ਸਟਾਰਰ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ ਨਾਮ ਰਿਕਾਰਡ ਦਰਜ ਹੈ ਕਿ ਇਹ ਸਭ ਤੋਂ ਲੰਬੇ ਸਮੇਂ ਤੱਕ ਥੀਏਟਰਾਂ 'ਚ ਚੱਲੀ। 29 ਸਾਲਾਂ ਤੋਂ ਇਹ ਫਿਲਮ ਥੀਏਟਰ 'ਚ ਰਾਜ ਕਰ ਰਹੀ ਹੈ। ਬਾਲੀਵੁੱਡ ਦੀ ਕਲਟ ਕਲਾਸਿਕ ਫਿਲਮਾਂ 'ਚੋਂ ਇੱਕ ਸ਼ੋਲੇ ਲਗਾਤਾਰ 5 ਸਾਲ ਤੱਕ ਸਿਨੇਮਾਘਰਾਂ 'ਚ ਲੱਗੀ ਰਹੀ ਸੀ। ਪੁਰਾਣੇ ਜ਼ਮਾਨੇ ਦੇ ਲੈਜੇਂਡ ਕਲਾਕਾਰ ਅਸ਼ੋਕ ਕੁਮਾਰ ਤੇ ਅਦਾਕਾਰਾ ਮੁਮਤਾਜ਼ ਦੀ ਫਿਲਮ ਕਿਸਮਤ ਲਗਾਤਾਰ 3 ਸਾਲ ਸਿਨੇਮਾਘਰਾਂ 'ਚ ਲੱਗੀ ਰਹੀ ਸੀ। ਦਲੀਪ ਕੁਮਾਰ ਤੇ ਮਧੂਬਾਲਾ ਦੀ ਆਲ ਟਾਈਮ ਬਲਾਕਬਸਟਰ ਫਿਲਮ ਮੁਗ਼ਲੇਆਜ਼ਮ ਲਗਾਤਾਰ 3 ਸਾਲ ਥੀਏਟਰਾਂ 'ਚ ਚਲਦੀ ਰਹੀ ਸੀ। ਸ਼ੋਅਮੈਨ ਰਾਜ ਕਪੂਰ ਦੀ ਫਿਲਮ 'ਬਰਸਾਤ' ਲਗਾਤਾਰ 2 ਸਾਲ ਸਿਨੇਮਾਘਰਾਂ 'ਚ ਲੱਗੀ ਰਹੀ ਸੀ। ਸਲਮਾਨ ਖਾਨ ਤੇ ਭਾਗਿਆਸ਼੍ਰੀ ਦੀ ਫਿਲਮ 'ਮੈਨੇ ਪਿਆਰ ਕੀਆ' ਨੇ ਲਗਾਤਾਰ 50 ਹਫਤਿਆਂ ਤੱਕ ਦਰਸ਼ਕਾਂ ਨੂੰ ਥੀਏਟਰ 'ਚ ਖਿੱਚਿਆ ਸੀ। ਸਲਮਾਨ ਖਾਨ ਤੇ ਮਾਧੂਰੀ ਦੀਕਸ਼ਿਤ ਦੀ 'ਹਮ ਆਪਕੇ ਹੈਂ ਕੌਨ' ਲਗਾਤਾਰ 1 ਸਾਲ ਥੀਏਟਰਾਂ 'ਚ ਲੱਗੀ ਰਹੀ ਸੀ। ਸ਼ਾਹਰੁਖ ਖਾਨ ਦੀ ਫਿਲਮ 'ਮੋਹੱਬਤੇਂ' ਲਗਾਤਾਰ ਇੱਕ ਸਾਲ ਥੀਏਟਰਾਂ 'ਚ ਲੱਗੀ ਰਹੀ ਸੀ। ਰਿਤਿਕ ਰੌਸ਼ਨ ਤੇ ਅਮੀਸ਼ਾ ਪਟੇਲ ਸਟਾਰਰ 'ਕਹੋ ਨਾ ਪਿਆਰ ਹੈ' ਲਗਾਤਾਰ ਇੱਕ ਸਾਲ ਸਿਨੇਮਾਘਰਾਂ 'ਚ ਚੱਲਦੀ ਰਹੀ ਸੀ। ਆਮਿਰ ਖਾਨ ਤੇ ਕਰਿਸ਼ਮਾ ਕਪੂਰ ਦੀ ਫਿਲਮ 'ਰਾਜਾ ਹਿੰਦੂਸਤਾਨੀ' ਨੇ ਲਗਾਤਾਰ 50 ਹਫਤਿਆਂ ਤੱਕ ਥੀਏਟਰਾਂ 'ਚ ਰਾਜ ਕੀਤਾ ਸੀ।