ਪੰਜਾਬੀ ਇੰਡਸਟਰੀ ਦੇ ਤਕਰੀਬਨ 80 ਪਰਸੈਂਟ ਗਾਇਕ ਅੱਜ ਗੰਨ ਕਲਚਰ ਨੂੰ ਆਪਣੇ ਗੀਤਾਂ 'ਚ ਪ੍ਰਮੋਟ ਕਰਦੇ ਹਨ।



ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਗੰਨ ਕਲਚਰ ਦੀ ਸ਼ੁਰੂਆਤ ਆਖਰ ਕਿਸ ਗਾਇਕ ਨੇ ਕੀਤੀ ਸੀ? 'ਚੱਕ ਲਓ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ ਹੈ...' ਕੀ ਹੁਣ ਤੁਸੀਂ ਪਛਾਣਿਆ?



ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬੱਬੂ ਮਾਨ ਦੀ। ਬੱਬੂ ਮਾਨ ਹੀ ਉਹ ਗਾਇਕ ਹਨ, ਜਿਸ ਨੇ ਪੰਜਾਬੀ ਇੰਡਸਟਰੀ 'ਚ ਗੰਨ ਕਲਚਰ ਦਾ ਟਰੈਂਡ ਸ਼ੁਰੂ ਕੀਤਾ।



2001 'ਚ ਬੱਬੂ ਮਾਨ ਵਿਵਾਦਾਂ 'ਚ ਘਿਰ ਗਏ ਸੀ, ਜਦੋਂ ਉਨ੍ਹਾਂ ਦੀ ਐਲਬਮ 'ਸੌਣ ਦੀ ਝੜੀ' ਦਾ ਗਾਣਾ 'ਕਬਜ਼ਾ' ਰਿਲੀਜ਼ ਹੋਇਆ ਸੀ।



ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਸੀ। ਪਰ ਇਹ ਗਾਣਾ ਬੱਬੂ ਮਾਨ ਨੂੰ ਵਿਵਾਦਾਂ 'ਚ ਵੀ ਫਸਾ ਗਿਆ ਸੀ।



ਇਹ ਗੱਲ ਸਾਲ 2001 ਦੀ ਹੈ, ਜਦੋਂ ਬੱਬੂ ਮਾਨ ਦੀ ਐਲਬਮ 'ਸੌਣ ਦੀ ਝੜੀ' ਆਈ ਸੀ। ਇਹ ਪੂਰੀ ਐਲਬਮ ਹੀ ਬਲਾਕਬਸਟਰ ਰਹੀ ਸੀ।



ਇਸ ਐਲਬਮ ਦਾ ਗਾਣਾ 'ਕਬਜ਼ਾ' ਸਭ ਤੋਂ ਵੱਧ ਚਰਚਾ 'ਚ ਰਿਹਾ ਸੀ।



ਬੱਬੂ ਮਾਨ ਦਾ ਗਾਣਾ 'ਕਬਜ਼ਾ' ਦੀ ਪਹਿਲੀ ਲਾਈਨ ਹੀ ਇਹੀ ਹੈ 'ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ'। ਇਸ ਦੇ ਨਾਲ ਨਾਲ ਗੀਤ ਦੀ ਵੀਡੀਓ ਵਿੱਚ ਵੀ ਖੂਬ ਹਥਿਆਰ ਫਲੌਂਟ ਕੀਤੇ ਗਏ ਸੀ।



ਇਸ ਗਾਣੇ ਨੂੰ ਲੈਕੇ ਉਸ ਸਮੇਂ ਬੱਬੂ ਮਾਨ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਸੀ।



ਮੀਡੀਆ ਨੇ ਵੀ ਖੂਬ ਇਸ ਮਾਮਲੇ ਨੂੰ ਉਛਾਲਿਆ ਸੀ ਕਿ ਆਖਰ ਇਸ ਤਰ੍ਹਾਂ ਦਾ ਗਾਣਾ ਕਿਉਂ ਬਣਾਇਆ ਗਿਆ ਹੈ।