ਸੋਨਮ ਬਾਜਵਾ ਸਿਰਫ ਪੰਜਾਬੀ ਦੀ ਹੀ ਟੌਪ ਅਭਿਨੇਤਰੀ ਨਹੀਂ ਹੈ, ਬਲਕਿ ਉਸ ਦੀ ਪਾਕਿਸਤਾਨ 'ਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦਾ ਸਬੂਤ ਹੈ ਪਾਕਿਸਤਾਨ 'ਚ ਸੋਨਮ ਦਾ ਤਾਜ਼ਾ ਫੋਟੋਸ਼ੂਟ। ਪਾਕਿਸਤਾਨ 'ਚ ਮੁਸ਼ਕ ਨਾਂ ਦੇ ਕੱਪੜਿਆਂ ਦੇ ਬਰਾਂਡ ਲਈ ਸੋਨਮ ਬਾਜਵਾ ਨੇ ਫੋਟੋਸ਼ੂਟ ਕਰਵਾਇਆ। ਸੋਨਮ ਨੇ ਇੱਕ ਤੋਂ ਵਧ ਕੇ ਇੱਕ ਸੋਹਣੇ ਪੰਜਾਬੀ ਸੂਟਾਂ 'ਚ ਦਿਲਕਸ਼ ਪੋਜ਼ ਦਿੱਤੇ। ਹੁਣ ਦੇਖਦੇ ਹੀ ਦੇਖਦੇ ਉਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੋਨਮ ਦੀ ਖੂਬਸੂਰਤੀ 'ਤੇ ਭਾਰਤੀ ਹੀ ਨਹੀਂ ਪਾਕਿਸਤਾਨੀ ਵੀ ਦਿਲ ਹਾਰ ਬੈਠੇ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਦਾ ਐਲੀਗੈਂਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਹਲਕੇ ਰੰਗ ਦੇ ਸਟਾਇਲੀਸ਼ ਸੂਟ ਪਹਿਨੇ ਹਨ ਅਤੇ ਇਨ੍ਹਾਂ ਸੂਟਾਂ ਦੇ ਨਾਲ ਉਸ ਨੇ ਬਿਲਕੁਲ ਸਿੰਪਲ ਲੁੱਕ ਕੈਰੀ ਕੀਤੀ ਹੈ। ਸੋਨਮ ਨੇ ਤਸਵੀਰਾਂ 'ਚ ਹੈਵੀ ਜਿਊਲਰੀ ਕੈਰੀ ਨਹੀਂ ਕੀਤੀ, ਜਿਸ ਨਾਲ ਸੂਟਾਂ ਦੀ ਕਢਾਈ ਤੇ ਡਿਜ਼ਾਇਨ ਉੱਭਰ ਕੇ ਸਾਹਮਣੇ ਆ ਰਹੇ ਹਨ। ਉਸ ਨੇ ਆਪਣੇ ਲੱੁਕ ਨੂੰ ਹੈਵੀ ਮੇਕਅੱਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਇਸ ਤੋਂ ਪਹਿਲਾਂ ਸੋਨਮ ਦੀ ਪਾਕਿ ਐਕਟਰ ਅਹਿਸਾਨ ਖਾਨ ਨਾਲ ਤਸਵੀਰਾਂ ਅੱਗ ਵਾਂਗ ਵਾਇਰਲ ਹੋਈਆਂ। ਕਿਉਂਕਿ ਇਨ੍ਹਾਂ ਤਸਵੀਰਾਂ 'ਚ ਉਹ ਐਕਟਰ ਦੇ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆਈ ਸੀ।