ਪੰਜਾਬੀ ਗਾਇਕ ਸੱਜਣ ਅਦੀਬ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਗਾਇਕ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ ਹੈ। ਜੀ ਹਾਂ, ਸੱਜਣ ਅਦੀਬ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ। ਉਸ ਨੇ ਸ਼ਾਨਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਵਿਆਹ ਕੀਤਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪੰਜਾਬੀ ਗਾਇਕ ਦੇ ਵਿਆਹ ਦੀ ਪਾਰਟੀ 'ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸ਼ਾਮਲ ਹੋਏ। ਇਨ੍ਹਾਂ ਵਿੱਚੋਂ ਰਣਜੀਤ ਬਾਵਾ, ਰਵਿੰਦਰ ਗਰੇਵਾਲ ਤੇ ਕੋਰਾਲਾ ਮਾਨ ਦੇ ਨਾਮ ਸ਼ਾਮਲ ਹਨ। ਇਨ੍ਹਾਂ ਗਾਇਕਾਂ ਨੇ ਸੱਜਣ ਨੂੰ ਤਸਵੀਰਾਂ ਸ਼ੇਅਰ ਕਰ ਵਿਆਹ ਦੀ ਵਧਾਈ ਦਿੱਤੀ ਹੈ। ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਸੱਜਣ ਅਦੀਬ ਦੇ ਵਿਆਹ ਦੀ ਪਾਰਟੀ 'ਚ ਖੂਬ ਰੌਣਕਾਂ ਲਾਈਆਂ। ਇਸ ਦਾ ਵੀਡੀਓ ਖੁਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਰਣਜੀਤ ਬਾਵਾ ਨੇ ਅਦੀਬ ਦੇ ਵਿਆਹ 'ਚ ਲਾਈਵ ਪਰਫਾਰਮੈਂਸ ਵੀ ਦਿੱਤੀ ਸੀ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੱਜਣ ਅਦੀਬ ਤੇ ਉਸ ਦੀ ਪਤਨੀ ਸ਼ਾਨਪ੍ਰੀਤ ਕੌਰ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ। ਇਸ ਵੀਡੀਓ 'ਚ ਗਾਇਕ ਰਵਿੰਦਰ ਗਰੇਵਾਲ ਵੀ ਲਾੜਾ ਲਾੜੀ ਦੇ ਨਾਲ ਸਟੇਜ 'ਤੇ ਨਜ਼ਰ ਆਏ। ਇਸ ਵੀਡੀਓ 'ਚ ਗਾਇਕ ਰਵਿੰਦਰ ਗਰੇਵਾਲ ਵੀ ਲਾੜਾ ਲਾੜੀ ਦੇ ਨਾਲ ਸਟੇਜ 'ਤੇ ਨਜ਼ਰ ਆਏ। ਪੰਜਾਬੀ ਗਾਇਕ ਕੋਰਾਲਾ ਮਾਨ ਨੇ ਆਪਣੇ ਬੈਸਟ ਫਰੈਂਡ ਸੱਜਣ ਅਦੀਬ ਨੂੰ ਉਸ ਦੇ ਵਿਆਹ ਦੀ ਵਧਾਈ ਦਿੱਤੀ ਹੈ। ਗਾਇਕ ਨੇ ਨਵਵਿਆਹੇ ਜੋੜੇ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ