ਹਾਲ ਹੀ 'ਚ ਸੋਨਮ ਬਾਜਵਾ ਦੀਆਂ ਪਾਕਿਸਤਾਨੀ ਐਕਟਰ ਅਹਿਸਾਨ ਖਾਨ ਨਾਲ ਤਸਵੀਰਾਂ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਇਹ ਚਰਚਾ ਛਿੜ ਗਈ ਸੀ ਕਿ ਆਖਰ ਦੋਵਾਂ ਵਿਚਾਲੇ ਚੱਲ ਕੀ ਰਿਹਾ ਹੈ। ਕਿਉਂਕਿ ਦੋਵਾਂ ਵਿਚਾਲੇ ਰੋਮਾਂਟਿਕ ਕੈਮਿਸਟਰੀ ਜ਼ਬਰਦਸਤ ਸੀ, ਜੋ ਤਸਵੀਰਾਂ 'ਚ ਸਾਫ ਦੇਖਣ ਨੂੰ ਮਿਲ ਰਹੀ ਸੀ। ਦੋਵਾਂ ਨੇ ਇਕੱਠੇ ਇੱਕ ਤੋਂ ਵਧ ਕੇ ਇੱਕ ਰੋਮਾਂਟਿਕ ਪੋਜ਼ ਦਿੱਤੇ ਸੀ। ਇਸ ਤੋਂ ਬਾਅਦ ਸੋਨਮ ਬਾਜਵਾ ਨੇ ਹੋਰ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਾਲ 'ਚ ਕੁੱਝ ਕਾਲਾ ਤਾਂ ਜ਼ਰੂਰ ਹੈ। ਆਖਰ ਸੋਨਮ ਬਾਜਵਾ ਦੇ ਦਿਲ 'ਚ ਚੱਲ ਕੀ ਰਿਹਾ ਹੈ। ਅਹਿਸਾਨ ਖਾਨ ਨਾਲ ਰੋਮਾਂਟਿਕ ਫੋਟੋਸ਼ੂਟ ਤੋਂ ਤੁਰੰਤ ਬਾਅਦ ਹੀ ਸੋਨਮ ਬਾਜਵਾ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਿਖਿਆ ਹੋਇਆ ਸੀ 'ਲਵ' ਯਾਨਿ ਪਿਆਰ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਾਲ ਗੁਲਾਬ ਦੀ ਇਮੋਜੀ ਵੀ ਬਣਾਈ ਸੀ। ਸੋਨਮ ਬਾਜਵਾ ਅੱਜ ਕੱਲ੍ਹ ਜਿਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕਰ ਰਹੀ ਹੈ, ਉਸ ਨੂੰ ਦੇਖ ਕੇ ਤਾਂ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਖੁਦ ਆਪਣੀ ਲਵ ਲਾਈਫ ਬਾਰੇ ਹਿੰਟ ਦੇ ਰਹੀ ਹੈ। ਉਸ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ ਸੀ 'ਰੰਗੇ ਹੱਥੀਂ ਫੜੀ ਗਈ'। ਇਹ ਪੋਸਟ ਉਸ ਨੇ ਅਹਿਸਾਨ ਖਾਨ ਨਾਲ ਫੋਟੋਸ਼ੂਟ ਤੋਂ ਬਾਅਦ ਪਾਈ ਸੀ।