ਪੰਜਾਬੀ ਗਾਇਕ ਕਾਕਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਗਾਇਕ ਆਪਣੇ ਬੇਬਾਕ ਅੰਦਾਜ਼ ਲਈ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਪਰਸਨਲ ਲਾਈਫ ਕਰਕੇ ਸੁਰਖੀਆਂ ਬਟੋਰਦਾ ਹੈ। ਫਿਲਹਾਲ ਕਾਕਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਿਆ ਹੈ। ਪੰਜਾਬੀ ਸਿੰਗਰ ਕਾਕੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਸਾਊਥ ਇੰਡੀਅਨ ਲੁੱਕ 'ਚ ਨਜ਼ਰ ਆ ਰਿਹਾ ਸੀ। ਇਸ ਦੇ ਨਾਲ ਨਾਲ ਉਸ ਨੇ ਤਾਮਿਲ ਭਾਸ਼ਾ ਵਿੱਚ ਪੋਸਟ ਵੀ ਲਿਖੀ ਸੀ। ਉਸ ਨੇ ਤਾਮਿਲ 'ਚ ਜੋ ਕੈਪਸ਼ਨ ਲਿਖੀ, ਉਸ ਦਾ ਪੰਜਾਬੀ ਅਨੁਵਾਦ ਹੈ 'ਕਿਸੇ ਨੂੰ ਟੈਗ ਕਰੋ ਤੇ ਕੁੱਝ ਨਾ ਕਹੋ।' ਪਰ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਇਸ ਪੋਸਟ 'ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਕਾਕੇ ਦੀ ਇਸ ਪੋਸਟ 'ਤੇ ਉਸ ਦੇ ਕਾਲੇ ਰੰਗ ਦਾ ਮਜ਼ਾਕ ਉਡਾਇਆ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਲੋਕਾਂ ਦੇ ਕਮੈਂਟ ਦਿਖਾਈਏ, ਤੁਸੀਂ ਇਹ ਵੀਡੀਓ ਦੇਖੋ: