ਪੰਜਾਬ ਦੇ ਪੁੱਤਰ ਅਦਾਕਾਰ ਦੀਪ ਸਿੱਧੂ ਦਾ ਅੱਜ ਜਨਮਦਿਨ ਹੈ। ਜੇ ਦੀਪ ਜ਼ਿੰਦਾ ਹੁੰਦਾ ਤਾਂ 40ਵਾਂ ਜਨਮਦਿਨ ਮਨਾ ਰਿਹਾ ਹੁੰਦਾ। ਦੀਪ ਸਿੱਧੂ ਦੀ ਭਿਆਨਕ ਐਕਸੀਡੈਂਟ 'ਚ 15 ਫਰਵਰੀ 2022 ਨੂੰ ਦਰਦਨਾਕ ਮੌਤ ਹੋ ਗਈ ਸੀ। ਰੀਨਾ ਰਾਏ ਦੀਪ ਸਿੱਧੂ ਦੀ ਬਰਸੀ ਤੇ ਜਨਮਦਿਨ 'ਤੇ ਹਰ ਸਾਲ ਉਸ ਨੂੰ ਯਾਦ ਕਰਦੀ ਹੈ, ਉੇਹ ਅੱਜ ਵੀ ਉਸ ਨੂੰ ਆਪਣੇ ਦਿਲੋਂ ਭੁਲਾ ਨਹੀਂ ਸਕੀ ਹੈ। ਰੀਨਾ ਨੇ ਦੀਪ ਨੂੰ ਯਾਦ ਕਰਦਿਆਂ ਉਸ ਨਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਮੈਸੇਜ ਲਿਿਖਿਆ, ਨਾ ਨੇ ਦੀਪ ਦੀ ਤਸਵੀਰ ਸ਼ੇਅਰ ਕਰਦਿਆਂ ਲਿਿਖਿਆ, 'ਜਨਮਦਿਨ ਮੁਬਾਰਕ ਮੇਰੇ ਫਰਿਸ਼ਤੇ। ਲਵ ਯੂ।' ਇਸ ਦੇ ਨਾਲ ਨਾਲ ਰੀਨਾ ਨੇ ਦੀਪ ਦੀ ਇੱਕ ਸੈਲਫੀ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਕੈਪਸ਼ਨ ਲਿਖੀ, 'ਉਸ ਵੱਲੋਂ ਭੇਜੀ ਗਈ ਮੇਰੀ ਮਨਪਸੰਦ ਸੈਲਫੀ ਜੋ ਉਸ ਨੇ ਮੈਨੂੰ ਜਨਵਰੀ 2022 'ਚ ਭੇਜੀ ਸੀ।' ਦੱਸ ਦਈਏ ਕਿ ਦੀਪ ਸਿੱਧੂ ਦੀ ਮੌਤ 15 ਫਰਵਰੀ 2022 ਨੂੰ ਹੋਈ ਸੀ, ਇਸ ਤੋਂ ਇੱਕ ਦਿਨ ਪਹਿਲਾਂ ਯਾਨਿ 14 ਫਰਵਰੀ ਨੂੰ ਦੋਵਾਂ ਨੇ ਇਕੱਠੇ ਵੈਲੇਨਟਾਈਨ ਡੇਅ ਸੈਲੀਬ੍ਰੇਟ ਕਤਿਾ ਸੀ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਕਾਫੀ ਸਮੇਂ ਡਿਪਰੈਸ਼ਨ 'ਚ ਰਹੀ। ਤਕਰੀਬਨ ਇੱਕ ਸਾਲ ਬਾਅਦ ਉਸ ਨੇ ਮੀਡੀਆ ਸਾਹਮਣੇ ਆ ਕੇ ਦੀਪ ਦੀ ਮੌਤ 'ਤੇ ਪਹਿਲਾ ਬਿਆਨ ਦਿੱਤਾ ਸੀ।