ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਗਾਇਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਵਜ੍ਹਾ। ਦਰਅਸਲ, ਗਾਇਕ ਨੂੰ ਅਸਲ 'ਚ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ, ਸਗੋਂ ਇਹ ਉਸ ਦੇ ਆਉਣ ਵਾਲੇ ਗਾਣੇ ਦਾ ਸੀਨ ਹੈ। ਜੀ ਹਾਂ, ਮਨਕੀਰਤ ਔਲਖ ਨੇ ਆਪਣੇ ਨਵੇਂ ਗਾਣੇ 'ਡਿਫੈਂਡਰ' ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਹ ਭੋਜਪੁਰੀ ਹਸੀਨਾ ਅਕਸ਼ਰਾ ਸਿੰਘ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਇਸ ਗਾਣੇ ਦਾ ਟੀਜ਼ਰ ਗਾਇਕ ਨੇ ਅੱਜ ਯਾਨਿ 1 ਅਪ੍ਰੈਲ ਨੂੰ ਰਿਲੀਜ਼ ਕੀਤਾ ਹੈ। ਜਿਸ ਨੂੰ ਦੇਖ ਕੇ ਫੈਨਜ਼ ਬੇਸਵਰੀ ਦੇ ਨਾਲ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਹ ਗਾਣਾ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅਗਲੇ ਸਲਾਈਡ 'ਚ ਦੇਖੋ ਇਹ ਵੀਡੀਓ