ਪੰਜਾਬੀ ਗਾਇਕਾ ਨਿਮਰਤ ਖਹਿਰਾ ਅਕਸਰ ਹੀ ਲਾਈਮਲਾਈਟ 'ਚ ਰਹਿੰਦੀ ਹੈ।



ਉਹ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ ਨਾਲ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ।



ਇਸ ਦਰਮਿਆਨ ਨਿੰਮੋ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਨਿਮਰਤ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ।



ਨਿਮਰਤ ਇੰਸਟਾਗ੍ਰਾਮ 'ਤੇ ਫੈਨਜ਼ ਦੇ ਸਵਾਲਾਂ ਦੇ ਜਵਾਬ ਦੇ ਰਹੀ ਸੀ।



ਇਸ ਦਰਮਿਆਨ ਇੱਕ ਪ੍ਰਸ਼ੰਸਕ ਨੇ ਗਾਇਕਾ ਤੋਂ ਪੁੱਛਿਆ ਕਿ ਉਸ ਦੀ ਨਵੀਂ ਐਲਬਮ ਕਦੋਂ ਆ ਰਹੀ ਹੈ।



ਇਸ ਦੇ ਜਵਾਬ 'ਚ ਨਿੰਮੋ ਨੇ ਕਿਹਾ, 'ਅਪ੍ਰੈਲ ਜਾਂ ਫਿਰ ਮਈ 'ਚ ਤਾਂ ਪੱਕਾ। ਮੈਂ ਐਲਬਮ 'ਤੇ ਕੰਮ ਕਰ ਰਹੀ ਹਾਂ। ਜਲਦ ਹੀ ਸਰਪ੍ਰਾਈਜ਼ ਦੇਵਾਂਗੀ।'



ਨਿੰਮੋ ਦੇ ਇਸ ਐਲਾਨ ਤੋਂ ਬਾਅਦ ਉਸ ਦੇ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।



ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕਾ ਦੀ ਐਲਬਮ 'ਮਾਣਮੱਤੀ' ਆਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।



ਇਸ ਐਲਬਮ ਦੇ ਸਾਰੇ ਗਾਣੇ ਹੀ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਹੋਏ ਸੀ।



ਇਸ ਤੋਂ ਇਲਾਵਾ ਨਿਮਰਤ ਖਹਿਰਾ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। ਨਿੰਮੋ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।