ਦਿਲਜੀਤ ਦੋਸਾਂਝ ਆਪਣੀ ਨਿਜੀ ਜ਼ਿੰਦਗੀ ਨੂੰ ਪ੍ਰਾਇਵੇਟ ਰੱਖਣਾ ਪਸੰਦ ਕਰਦੇ ਹਨ, ਪਰ ਲੋਕ ਉਨ੍ਹਾਂ ਬਾਰੇ ਜਾਨਣਾ ਚਾਹੁੰਦੇ ਹਨ।



ਹਾਲ ਹੀ 'ਚ ਸਿੰਗਰ ਕਮ ਐਕਟਰ ਦੀ ਪ੍ਰਾਇਵੇਟ ਲਾਈਫ ਬਾਰੇ ਵੱਡੇ ਖੁਲਾਸੇ ਹੋਏ ਹਨ।



ਇੰਡੀਅਨ ਐਕਸਪ੍ਰੈਸ ਵੱਲੋਂ ਆਪਣੇ ਸੈਕਸ਼ਨ, ਸੰਡੇ ਐਕਸਪ੍ਰੈਸ ਆਈ ਲਈ ਕੀਤੇ ਗਏ ਇੱਕ ਪ੍ਰੋਫਾਈਲ ਆਰਟੀਕਲ 'ਚ ਸਿੰਗਰ ਦੇ ਦੋਸਤ ਨੇ ਦਿਲਜੀਤ ਦੀ ਪਤਨੀ ਤੇ ਪੁੱਤਰ ਬਾਰੇ ਗੱਲ ਕੀਤੀ ਸੀ।



ਰਿਪੋਰਟ ਮੁਤਾਬਕ ਦੋਸਤ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਦੀ ਪਤਨੀ ਭਾਰਤੀ-ਅਮਰੀਕੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।



ਪ੍ਰੋਫਾਈਲ ਵਿੱਚ ਜ਼ਿਕਰ ਕੀਤਾ ਗਿਆ ਹੈ, ਇੱਕ ਬਹੁਤ ਹੀ ਨਿੱਜੀ ਵਿਅਕਤੀ, ਉਸਦੇ ਪਰਿਵਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ



ਪਰ ਦੋਸਤਾਂ ਦਾ ਕਹਿਣਾ ਹੈ ਕਿ ਉਸਦੀ ਪਤਨੀ ਇੱਕ ਅਮਰੀਕੀ-ਭਾਰਤੀ ਹੈ ਅਤੇ ਉਹਨਾਂ ਦਾ ਇੱਕ ਪੁੱਤਰ ਹੈ, ਅਤੇ ਉਸਦੇ ਮਾਤਾ-ਪਿਤਾ ਲੁਧਿਆਣਾ ਵਿੱਚ ਰਹਿੰਦੇ ਹਨ।



ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਪਤਨੀ ਅਤੇ ਪੁੱਤਰ ਅਮਰੀਕਾ ਵਿੱਚ ਰਹਿੰਦੇ ਹਨ।



ਤੁਹਾਨੂੰ ਦੱਸ ਦੇਈਏ ਕਿ 'ਗੁੱਡ ਨਿਊਜ਼' ਦੇ ਪ੍ਰਮੋਸ਼ਨ ਦੌਰਾਨ ਦਿਲਜੀਤ ਦੀ ਸਹਿ-ਅਦਾਕਾਰਾ ਕਿਆਰਾ ਅਡਵਾਨੀ ਨੇ ਵੀ ਗਲਤੀ ਨਾਲ ਖੁਲਾਸਾ ਕੀਤਾ ਸੀ ਕਿ ਦਿਲਜੀਤ ਦੋਸਾਂਝ ਦੇ ਇੱਕ ਬੱਚਾ ਹੈ।



ਉਸ ਸਮੇਂ, ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਆਰਾ ਨੇ ਦੱਸਿਆ ਸੀ ਕਿ ਫਿਲਮ ਦੀ ਸਟਾਰ ਕਾਸਟ ਵਿੱਚ ਹਰ ਕਿਸੇ ਦੇ ਬੱਚੇ ਹਨ



ਅਤੇ ਉਹ ਇਕੱਲੀ ਸੀ ਜਿਸ ਦੇ ਬੱਚੇ ਨਹੀਂ ਸਨ, ਜਿਸਦਾ ਮਤਲਬ ਸੀ ਕਿ ਦਿਲਜੀਤ ਵੀ ਇੱਕ ਪਿਤਾ ਹੈ।