ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਬਣੀ ਹੋਈ ਹੈ। ਉਸ ਨੇ 'ਚੁੜੈਲ' ਬਣ ਕੇ ਸਭ ਦਾ ਦਿਲ ਜਿੱਤ ਲਿਆ ਹੈ। 'ਜੱਟ ਨੂੰ ਚੁੜੈਲ ਟੱਕਰੀ' ਜ਼ਬਰਦਸਤ ਹੋਈ ਹੈ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਵੀ ਕਰੋੜਾਂ ਰੁਪਏ ਕਮਾ ਰਹੀ ਹੈ। ਇਸ ਦਰਮਿਆਨ ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ। ਦਰਅਸਲ, ਸਰਗੁਣ ਨੂੰ ਆਪਣੀ ਪ੍ਰੋਡਕਸ਼ਨ ਕੰਪਨੀ 'ਡਰੀਮਯਾਤਾ' ਲਈ ਲੇਖਕਾਂ ਦੀ ਤਲਾਸ਼ ਹੈ। ਜੀ ਹਾਂ, ਇਸ ਬਾਰੇ ਸਰਗੁਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਪੋਸਟ ਦੇ ਮੁਤਾਬਕ ਸਰਗੁਣ ਦੀ ਕੰਪਨੀ ਨੂੰ ਲੇਖਕ ਦੀ ਲੋੜ ਹੈ। ਜੇ ਤੁਹਾਡੇ ਕੋਲ ਵਧੀਆ ਕਹਾਣੀ ਹੈ ਤਾਂ ਤੁਸੀਂ ਆਪਣੀ ਕਹਾਣੀ writers@dreamiyata.com ਈਮੇਲ 'ਤੇ ਸਰਗੁਣ ਨੂੰ ਭੇਜ ਸਕਦੇ ਹੋ। ਸਰਗੁਣ ਇਸ ਨੂੰ ਆਪਣੇ ਅਗਲੇ ਪ੍ਰੋਜੈਕਟ 'ਚ ਇਸਤੇਮਾਲ ਕਰੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਨੇ ਵੀ ਇਸੇ ਤਰ੍ਹਾਂ ਫੈਨਜ਼ ਨੂੰ ਆਪਣੇ ਨਾਲ ਕੰਮ ਕਰਨ ਦਾ ਚਾਂਸ ਦਿੱਤਾ ਸੀ। ਇਸ ਤੋਂ ਬਾਅਦ ਹੁਣ ਸਰਗੁਣ ਨੇ ਫੈਨਜ਼ ਨੂੰ ਖਾਸ ਪੇਸ਼ਕਸ਼ ਕੀਤੀ ਹੈ। ਕਾਬਿਲੇਗ਼ੌਰ ਹੈ ਕਿ ਡਰੀਮਯਾਤਾ ਸਰਗੁਣ ਮਹਿਤਾ ਤੇ ਉਸ ਦੇ ਪਤੀ ਰਵੀ ਦੀ ਪ੍ਰੋਡਕਸ਼ਨ ਕੰਪਨੀ ਹੈ। ਇਸ ਕੰਪਨੀ ਦੀ ਸ਼ੁਰੂਆਤ ਹਾਲ ਹੀ 'ਚ ਕੀਤੀ ਗਈ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਹਾਲ ਹੀ 'ਚ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਈ ਸੀ। ਇਸ ਫਿਲਮ ਸਰਗੁਣ ਨੇ ਚੁੜੈਲ ਬਣ ਕੇ ਗਿੱਪੀ ਗਰੇਵਾਲ ਦੀ ਪਤਨੀ ਤੇ ਰੂਪੀ ਗਿੱਲ ਦ ਸੌਂਕਣ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਇਸ ਸਾਲ ਦੀ ਪਹਿਲੀ ਸੁਪਰਹਿੱਟ ਪੰਜਾਬੀ ਫਿਲਮ ਹੈ।