ਦਿਲਜੀਤ ਦੋਸਾਂਝ ਨੂੰ ਅੱਜ ਭਲਾ ਕੌਣ ਨਹੀਂ ਜਾਣਦਾ ਹੈ ਦੁਨੀਆ ਭਰ ਵਿੱਚ ਦਿਲਜੀਤ ਦੇ ਲੱਖਾਂ-ਕਰੋੜਾਂ ਚਾਹੁਣ ਵਾਲੇ ਹਨ ਸਿੰਗਰ ਦੇ ਕੌਨਸਰਟ ਅਤੇ ਸ਼ੌਜ਼ ਵਿੱਚ ਹਮੇਸ਼ਾ ਹਾਊਸਫੁੱਲ ਰਹਿੰਦੇ ਹਨ ਇਨ੍ਹੀਂ ਦਿਨੀਂ ਦਿਲਜੀਤ ਦਾ ਪੇਰਿਸ ਕੌਨਸਰਟ ਚੱਲ ਰਿਹਾ ਹੈ ਜਿੱਥੇ ਦਿਲਜੀਤ ਦੇ ਗੀਤਾਂ 'ਤੇ ਦੁਨੀਆਭਰ ਦੇ ਫੈਂਸ ਝੂਮਣ ਲਈ ਮਜਬੂਰ ਹੋ ਜਾਂਦੇ ਹਨ ਪਰ ਇਸ ਦੌਰਾਨ ਦਿਲਜੀਤ ਦੇ ਕੌਨਸਰਟ ਵਿੱਚ ਮੌਜੂਦ ਦਰਸ਼ਕਾਂ ਵਿੱਚ ਮੌਜੂਦ ਕਿਸੇ ਇੱਕ ਵਿਅਕਤੀ ਨੇ ਉਨ੍ਹਾਂ 'ਤੇ ਫੋਨ ਸੁੱਟ ਦਿੱਤਾ ਪਰ ਉਨ੍ਹਾਂ ਨੇ ਜੋ ਕੰਮ ਕੀਤਾ ਉਸ ਨੂੰ ਦੇਖ ਕੇ ਲੋਕ ਉਨ੍ਹਾਂ ਦੇ ਦੀਵਾਨ ਹੋ ਗਏ ਦਰਅਸਲ, ਇਹ ਹਰਕਤ 'ਤੇ ਬਿਨਾਂ ਗੁੱਸਾ ਕੀਤਿਆਂ ਅਦਾਕਾਰ ਨੇ ਆਪਣੀ ਪਰਫਾਰਮੈਂਸ ਨਹੀਂ ਰੋਕੀ ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਤੁਸੀਂ ਅਜਿਹਾ ਕੰਮ ਨਾ ਕਰਿਆ ਕਰੋ ਯਾਰ, ਆਪਣੇ ਕੋਲ ਫੋਨ ਨਾ ਰੱਖਿਆ ਕਰੋ ਯਾਰ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਕੋਈ ਦਿੱਕਤ ਨਹੀਂ ਹੈ ਫੋਨ ਸੁੱਟਣ ਵਾਲੇ ਵਿਅਕਤੀ ਨੂੰ ਪਿਆਰ ਨਾਲ ਸਮਝਾਉਣ ਤੋਂ ਬਾਅਦ ਦਿਲਜੀਤ ਨੇ ਆਪਣੀ ਜੈਕਟ ਉਤਾਰ ਕੇ ਉਸ ਨੂੰ ਗਿਫਟ ਕਰ ਦਿੱਤੀ