ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਖਤਮ ਹੋ ਗਿਆ ਹੈ। ਇਸ ਪ੍ਰੀ ਵੈਡਿੰਗ 'ਚ ਸਭ ਤੋਂ ਜ਼ਿਆਦਾ ਲਾਈਮਲਾਈਟ 'ਚ ਰਹੇ ਦਿਲਜੀਤ ਦੋਸਾਂਝ, ਜਿਨ੍ਹਾਂ ਨੇ ਆਪਣੀ ਗ਼ਜ਼ਬ ਦੀ ਪਰਫਾਰਮੈਂਸ ਨਾਲ ਮਹਿਫਲ ਲੁੱਟ ਲਈ। ਦਿਲਜੀਤ ਦੇ ਗੀਤਾਂ 'ਤੇ ਬਾਲੀਵੁੱਡ ਕਲਾਕਾਰ ਖੂਬ ਨੱਚਦੇ ਨਜ਼ਰ ਆਏ ਸੀ, ਇਹੀ ਨਹੀਂ ਦਿਲਜੀਤ ਨੇ ਪ੍ਰੀ ਵੈਡਿੰਗ 'ਚ ਹਿੱਸਾ ਲੈਣ ਆਏ ਗੋਰਿਆਂ ਨੂੰ ਵੀ ਆਪਣੇ ਗੀਤਾਂ 'ਤੇ ਖੂਬ ਨਚਵਾਇਆ। ਦਿਲਜੀਤ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਇਸ ਦਰਮਿਆਨ ਦਿਲਜੀਤ ਦਾ ਤਾਜ਼ਾ ਵਲੌਗ ਕਾਫੀ ਵਾਇਰਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਅੱਜ ਸ਼ੇਅਰ ਕੀਤਾ ਹੈ। ਇਸ ਵੀਡੀਓ 'ਤੇ ਦਿਲਜੀਤ ਦੀ ਫਨੀ ਕਮੈਂਟਰੀ ਦੇਖਣ ਲਾਇਕ ਹੈ। ਹਰ ਲਾਈਨ 'ਤੇ ਹਾਸਾ ਨਿਕਲਦਾ ਹੈ। ਵੀਡੀਓ 'ਚ ਦਿਲਜੀਤ ਦੇ ਗੀਤਾਂ 'ਤੇ ਸ਼ਾਹਰੁਖ ਖਾਨ ਤੋਂ ਲੈਕੇ ਵਿੱਕੀ ਕੌਸ਼ਲ ਸਭ ਖੂਬ ਨੱਚਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਦਿਲਜੀਤ ਨੇ ਆਪਣੇ ਵੀਡੀਓ 'ਚ ਸਭ ਤੋਂ ਜ਼ਿਆਦਾ ਕਰੀਨਾ ਕਪੂਰ ਦਾ ਨਾਮ ਲਿਆ। ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਗਾਣਿਆਂ 'ਤੇ ਮਾਰਕ ਜ਼ਕਰਬਰਗ ਤੇ ਬਿਲ ਗੇਟਸ ਤੱਕ ਵੀ ਨੱਚੇ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 4.1 ਮਿਲੀਅਨ ਲਾਈਕਸ ਮਿਲ ਚੁੱਕੇ ਹਨ, ਜਦਕਿ ਵੀਡੀਓ ਨੂੰ ਕਰੋੜਾਂ ਵਿਊਜ਼ ਮਿਲੇ ਹਨ।