ਹੁਮਾ ਕੁਰੈਸ਼ੀ ਨੂੰ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਹ ਅਕਸਰ ਆਪਣੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਹੁਮਾ ਕੁਰੈਸ਼ੀ ਨੇ ਆਪਣੀਆਂ ਬੇਹੱਦ ਸਟਾਈਲਿਸ਼ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਹੁਮਾ ਕੁਰੈਸ਼ੀ ਨੇ ਹਰੇ ਸੂਟ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਹਮੇਸ਼ਾ ਦੀ ਤਰ੍ਹਾਂ ਨੂਰ ਫੈਲਾਉਂਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਗਲੋਸੀ ਮੇਕਅੱਪ, ਵਿੰਗਡ ਆਈ ਲਾਈਨਰ ਅਤੇ ਓਪਨ ਹੇਅਰ ਸਟਾਈਲ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ। ਇਨ੍ਹਾਂ ਤਸਵੀਰਾਂ 'ਚ ਹੁਮਾ ਕੁਰੈਸ਼ੀ ਨੇ ਵ੍ਹਾਇਟ ਰੰਗ ਦੇ ਹੈਵੀ ਈਅਰਰਿੰਗਸ ਵੀ ਕੈਰੀ ਕੀਤੇ ਹਨ। ਹੁਮਾ ਕੁਰੈਸ਼ੀ ਆਪਣੀ ਖੂਬਸੂਰਤ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਅਦਾਕਾਰਾ ਹੁਮਾ ਕੁਰੈਸ਼ੀ ਦੀ ਸਾਦਗੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹਾਲ ਹੀ 'ਚ ਉਨ੍ਹਾਂ ਦੀ ਮਸ਼ਹੂਰ ਸੀਰੀਜ਼ ਮਹਾਰਾਣੀ ਦੇ ਅਗਲੇ ਸੀਜ਼ਨ ਦਾ ਟੀਜ਼ਰ ਰਿਲੀਜ਼ ਹੋਇਆ ਹੈ।