Horrible Accident: ਮਨੋਰੰਜਨ ਜਗਤ ਤੋਂ ਦੁਖਦ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ।

Published by: ABP Sanjha

ਦੱਸ ਦੇਈਏ ਕਿ ਮਸ਼ਹੂਰ ਕਲਾਕਾਰ ਹਰੀਸ਼ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 40 ਸਾਲਾ ਹਰੀਸ਼ ਦੇਰ ਰਾਤ ਆਪਣਾ ਕੰਮ ਖਤਮ ਕਰਕੇ ਆਪਣੀ ਕਾਰ ਰਾਹੀਂ ਕੁਸ਼ਾਲਨਗਰ ਤੋਂ ਆਪਣੇ ਘਰ ਹੋਸਕੋਟ ਵੱਲ ਜਾ ਰਹੇ ਸਨ।

Published by: ABP Sanjha

ਇਸ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ। ਦੱਸ ਦੇਈਏ ਕਿ ਕੰਨੜ ਸਿਨੇਮਾ ਅਤੇ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਨਾਲ ਇਹ ਹਾਦਸਾ ਕੁਸ਼ਾਲਨਗਰ ਤਾਲੁਕ ਦੇ ਜੰਗਲੀ ਖੇਤਰ ਵਿੱਚ ਨੈਸ਼ਨਲ ਹਾਈਵੇਅ 275 'ਤੇ ਵਾਪਰਿਆ।

Published by: ABP Sanjha

ਹਰੀਸ਼ ਦੀ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟੈਂਕਰ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਅਦਾਕਾਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

Published by: ABP Sanjha

ਹਰੀਸ਼ ਨੇ ਕੰਨੜ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਨਾਲ ਇੱਕ ਖਾਸ ਪਛਾਣ ਬਣਾਈ ਸੀ। ਉਹ ਖਾਸ ਤੌਰ 'ਤੇ ਆਪਣੇ 'ਵਿਲੇਨ' ਦੇ ਕਿਰਦਾਰਾਂ ਲਈ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਸਨ।

Published by: ABP Sanjha

ਉਨ੍ਹਾਂ ਦੀ ਬੇਵਕਤੀ ਮੌਤ ਨਾਲ ਕੰਨੜ ਸਿਨੇਮਾ ਵਿੱਚ ਮਾਤਮ ਪਸਰ ਗਿਆ ਹੈ ਅਤੇ ਪ੍ਰਸ਼ੰਸਕਾਂ ਸਮੇਤ ਇੰਡਸਟਰੀ ਦੇ ਸਾਥੀ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Published by: ABP Sanjha

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਖੜ੍ਹੇ ਟੈਂਕਰ ਨਾਲ ਕਾਰ ਦੀ ਟੱਕਰ ਕਿਨ੍ਹਾਂ ਹਾਲਾਤਾਂ ਵਿੱਚ ਹੋਈ।

Published by: ABP Sanjha

ਇਸ ਦੇ ਨਾਲ ਹੀ, ਮੰਗਲੁਰੂ ਨੇੜੇ ਇੱਕ ਹੋਰ ਹਾਦਸੇ ਵਿੱਚ 29 ਸਾਲਾ ਗੋਪਾਲ ਨਾਮ ਦੇ ਨੌਜਵਾਨ ਦੀ ਬਾਈਕ ਅਤੇ ਟਿੱਪਰ ਲਾਰੀ ਦੀ ਟੱਕਰ ਵਿੱਚ ਮੌਤ ਹੋਣ ਦੀ ਵੀ ਖ਼ਬਰ ਹੈ।

Published by: ABP Sanjha