ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸੁਪਰਸਟਾਰ ਕਰਨ ਔਜਲਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਗਾਇਕ ਨੇ ਕੈਨੇਡਾ 'ਚ ਜੂਨੋ ਐਵਾਰਡਜ਼ ਆਪਣੇ ਨਾਮ ਕਰ ਲਿਆ ਹੈ।



ਉਸ ਨੂੰ ਫੈਨਜ਼ ਚੁਆਇਸ ਐਵਾਰਡ ਮਿਿਲਿਆ ਹੈ। ਇਸ ਦਰਮਿਆਨ ਜੂਨੋ ਐਵਾਰਡ ਫੰਕਸ਼ਨ ਤੋਂ ਕਰਨ ਔਜਲਾ ਦੀ ਸਪੀਚ ਕਾਫੀ ਵਾਇਰਲ ਹੋ ਰਹੀ ਹੈ।



ਗਾਇਕ ਨੇ ਆਪਣੀ ਸਪੀਚ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਗਾਇਕ ਨੇ ਕੀ ਬੋਲਿਆ।



ਜਦੋਂ ਜੂਨੋ ਐਵਾਰਡ ਲਈ ਕਰਨ ਔਜਲਾ ਦਾ ਨਾਮ ਸਟੇਜ 'ਤੇ ਬੋਲਿਆ ਗਿਆ, ਤਾਂ ਹਰ ਕੋਈ ਉਸ ਦਾ ਨਾਮ ਸੁਣ ਕੇ ਖੁਸ਼ ਹੋ ਗਿਆ ਅਤੇ ਖੜੇ ਹੋ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ।



ਕਰਨ ਔਜਲਾ ਦੇ ਸਟੇਜ ਜਾਣ ਤੱਕ ਪੂਰਾ ਆਡੀਟੋਰੀਅਮ ਤਾੜੀਆਂ ਨਾਲ ਗੂੰਜ ਰਿਹਾ ਸੀ,



ਪਰ ਜਿਵੇਂ ਹੀ ਗਾਇਕ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸ ਨੇ ਆਪਣੀ ਸਪੀਚ ਨਾਲ ਸਭ ਦਾ ਦਿਲ ਜਿੱਤ ਲਿਆ। ਔਜਲਾ ਨੇ ਕਿਹਾ, 'ਓ ਮਾਈ ਗੌਡ, ਇਹ ਮੇਰਾ ਪਹਿਲਾ ਐਵਾਰਡ ਹੈ,



ਪਰ ਆਖਰੀ ਨਹੀਂ। ਮੈਂ ਬੱਸ ਇਨ੍ਹਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਸ਼ੁਕਰੀਆ ਜੂਨੋਸ, ਮੇਰੀ ਟੀਮ ਦਾ ਸ਼ੁਕਰੀਆ। ਇੱਕੀ, ਦੀਪ ਤੇ ਸੰਦੀਪ, ਇਹ ਸਭ ਇੱਥੇ ਹੀ ਬੈਠੇ ਨੇ।



ਮੈਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਆਪਣੇ ਮਾਪਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਥੈਂਕ ਗੌਡ, ਵਾਹਿਗੁਰੂ ਦਾ ਸ਼ੁਕਰ ਐ। ਮੈਂ ਆਪਣੀ ਪਤਨੀ ਤੇ ਭੈਣਾਂ ਦਾ ਧੰਨਵਾਦ ਕਰਦਾ ਹਾਂ,



ਜਿਨ੍ਹਾਂ ਨੇ ਹਰ ਕਦਮ 'ਤੇ ਮੇਰਾ ਸਾਥ ਦਿੱਤਾ। ਕਦੇ ਕਦੇ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਉਹੀ ਬੱਚਾ ਹਾਂ, ਜਿਸ ਨੇ ਇੰਡੀਆ 'ਚ ਆਪਣੇ ਮਾਪਿਆਂ ਨੂੰ ਖੋਹ ਦਿੱਤਾ ਸੀ।



ਮੈਂ ਸਭ ਨੂੰ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਸੁਪਨੇ ਦੇਖ ਰਹੇ ਹੋ, ਤਾਂ ਵੱਡੇ ਦੇਖੋ।' ਦੇਖੋ ਇਹ ਵੀਡੀਓ: