ਮਸ਼ਹੂਰ ਅਦਾਕਾਰਾ ਅਤੇ 'ਬਿੱਗ ਬੌਸ 13' ਫੇਮ ਰਸ਼ਮੀ ਦੇਸਾਈ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਰੀਲਾਂ ਸ਼ੇਅਰ ਕਰਦੀ ਰਹਿੰਦੀ ਹੈ। ਰਸ਼ਮੀ ਦੇਸਾਈ ਦੇ ਪ੍ਰਸ਼ੰਸਕ ਕਦੇ ਉਸ ਦੇ ਬੋਲਡ ਅੰਦਾਜ਼ ਨੂੰ ਪਸੰਦ ਕਰਦੇ ਹਨ ਤਾਂ ਕਦੇ ਉਸ ਦੀ ਕਿਊਟਨੈੱਸ। ਅਦਾਕਾਰਾ ਨੇ ਇੰਸਟਾ 'ਤੇ ਇੱਕ ਵੱਖਰੇ ਅੰਦਾਜ਼ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਮਾਸੂਮ ਮੁਸਕਰਾਹਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਅਭਿਨੇਤਰੀ ਨੇ ਮਲਟੀ-ਕਲਰ ਡਰੈੱਸ 'ਚ ਆਪਣਾ ਨਵਾਂ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਲੁੱਕ ਹਮੇਸ਼ਾ ਵਾਂਗ ਸ਼ਾਨਦਾਰ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਰਸ਼ਮੀ ਆਪਣੇ ਕਿਲਰ ਲੁੱਕ ਨਾਲ ਵਾਹ-ਵਾਹ ਖੱਟ ਰਹੀ ਹੈ। ਉਹ ਵੱਖ-ਵੱਖ ਪੋਜ਼ ਦੇ ਕੇ ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਹੈ। ਰਸ਼ਮੀ ਦੇ ਇਸ ਲੇਟੈਸਟ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।