ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ।



ਇਸ ਦੇ ਨਾਲ ਨਾਲ ਨੀਰੂ ਆਪਣਾ ਘਰ ਵੀ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਨੀਰੂ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਰਹਿੰਦੀ ਹੈ



ਅਤੇ ਉਸ ਦੀ ਫੈਮਿਲੀ 'ਚ ਪਤੀ ਤੇ ਤਿੰਨ ਧੀਆਂ ਹਨ। ਹਾਲ ਹੀ 'ਚ ਨੀਰੂ ਨੇ ਇੱਕ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ।



ਨੀਰੂ ਨੇ ਦੱਸਿਆ ਸੀ ਕਿ ਉਸ ਨੂੰ 3 ਕੁੜੀਆਂ ਹੋਣ ਦੀ ਵਜ੍ਹਾ ਕਰਕੇ ਕਾਫੀ ਤਾਅਨੇ ਸੁਣਨੇ ਪੈਂਦੇ ਹਨ। ਲੋਕ ਅਕਸਰ ਕਹਿੰਦੇ ਹਨ, ਹਾਏ ਵਿਚਾਰੀ ਦੀਆਂ 3 ਕੁੜੀਆ ਨੇ।



ਨੀਰੂ ਨੇ ਇਹ ਵੀ ਕਿਹਾ ਕਿ ਲੋਕ ਉਸ ਨੂੰ ਇਹ ਸਵਾਲ ਵੀ ਪੁੱਛਦੇ ਹਨ ਕਿ ਤਿੰਨ ਕੁੜੀਆਂ ਨੇ, ਕੀ ਗੱਲ ਹੋਰ ਬੱਚਾ ਨਹੀਂ ਪਲਾਨ ਕਰਨਾ?



ਨੀਰੂ ਇਹ ਸਭ ਦੱਸਦੀ ਹੋਈ ਕਾਫੀ ਭਾਵੁਕ ਨਜ਼ਰ ਆਈ। ਉੇਸ ਨੇ ਕਿਹਾ ਕਿ ਉਹ ਆਪਣੀਆਂ ਤਿੰਨੇ ਕੁੜੀਆਂ ਨੂੰ ਬੇਸ਼ੁਮਾਰ ਪਿਆਰ ਕਰਦੀ ਹੈ।



ਉਸ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਸ ਕੋਲ 3 ਕੁੜੀਆਂ ਹਨ। ਨੀਰੂ ਨੇ ਇਸ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਉਸ ਦੇ ਮਾਪਿਆਂ ਦੇ ਵੀ ਕੋਈ ਮੁੰਡਾ ਨਹੀਂ ਹੋਇਆ।



ਉਹ ਤਿੰਨ ਭੈਣਾਂ ਨੀਰੂ, ਰੁਬੀਨਾ ਤੇ ਸਬਰੀਨਾ ਹਨ। ਉਨ੍ਹਾਂ ਦੇ ਮਾਪਿਆਂ ਨੇ ਬੜੀ ਚੰਗੇ ਤਰੀਕੇ ਨਾਲ ਆਪਣੀਆਂ ਧੀਆ ਦੀ ਪਰਵਰਿਸ਼ ਕੀਤੀ ਹੈ।



ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀਆਂ ਤੇ ਸੋਹਣੀਆਂ ਅਭਿਨੇਤਰੀਆਂ 'ਚੋਂ ਇੱਕ ਹੈ।



ਇਨੀਂ ਦਿਨੀਂ ਨੀਰੂ ਆਪਣੀ ਆਉਣ ਵਾਲੀ ਫਿਲਮ 'ਸ਼ਾਇਰ' ਕਰਕੇ ਸੁਰਖੀਆਂ 'ਚ ਬਣੀ ਹੋਈ ਹੈ।