ਕੰਗਨਾ ਰਣੌਤ ਬਾਲੀਵੁੱਡ ਦੀ ਇੱਕ ਪ੍ਰਤਿਭਾਸ਼ਾਲੀ ਅਤੇ ਬਹੁਮੁਖੀ ਅਭਿਨੇਤਰੀ ਹੋਣ ਦੇ ਨਾਲ-ਨਾਲ 'ਕੁਈਨ' ਵੀ ਹੈ। ਕੰਗਨਾ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਅਦਾਕਾਰਾ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਹ ਜਾਣਨ ਲਈ ਵੀ ਕਾਫੀ ਉਤਸ਼ਾਹਿਤ ਹਨ ਕਿ ਅਦਾਕਾਰਾ ਕਦੋਂ ਵਿਆਹ ਕਰ ਰਹੀ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਦਰਅਸਲ, ਅਫਵਾਹਾਂ ਫੈਲ ਰਹੀਆਂ ਹਨ ਕਿ ਬਾਲੀਵੁੱਡ ਦੀ 'ਕੁਈਨ' ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਇਕ ਰਿਪੋਰਟ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਕੰਗਨਾ ਰਣੌਤ ਆਪਣੇ ਵਿਆਹ ਦੀ ਡਰੈੱਸ ਬਣਵਾ ਰਹੀ ਹੈ। ਰਿਪੋਰਟ ਮੁਤਾਬਕ ਉਹ ਫੈਸ਼ਨ ਇੰਡਸਟਰੀ ਦੇ ਇਕ ਡਿਜ਼ਾਈਨਰ ਤੋਂ ਆਪਣੇ ਵਿਆਹ ਦੀ ਡਰੈੱਸ ਤਿਆਰ ਕਰਵਾ ਰਹੀ ਹੈ, ਹਾਲਾਂਕਿ ਇਹ ਡਿਜ਼ਾਈਨਰ ਜ਼ਿਆਦਾ ਮਸ਼ਹੂਰ ਨਹੀਂ ਹੈ। ਇਹ ਨਹੀਂ ਪਤਾ ਹੈ ਕਿ ਕੰਗਨਾ ਕਿਸ ਨਾਲ ਵਿਆਹ ਕਰ ਰਹੀ ਹੈ। ਇਸ ਖਬਰ 'ਤੇ ਕੰਗਨਾ ਰਣੌਤ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਇਨ੍ਹਾਂ ਖਬਰਾਂ ਨੇ ਨੈਟੀਜ਼ਨਸ 'ਚ ਕਾਫੀ ਉਤਸ਼ਾਹ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਟਾਈਮਜ਼ ਨਾਓ ਨਾਲ ਗੱਲਬਾਤ ਦੌਰਾਨ ਕੰਗਨਾ ਰਣੌਤ ਨੇ ਆਪਣੇ ਵਿਆਹ ਦੀ ਯੋਜਨਾਬੰਦੀ ਅਤੇ ਆਪਣੀ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਗੱਲ ਕੀਤੀ ਸੀ।