SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ।

Published by: ABP Sanjha

ਦੱਸ ਦੇਈਏ ਕਿ ਦੱਖਣੀ ਕੋਰੀਆਈ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਆਨ੍ਹ ਸੰਗ-ਕੀ (Ahn Sung-ki) ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ।

Published by: ABP Sanjha

ਸਿਓਲ ਦੇ 'ਸੂਨਚੁਨਹਯਾਂਗ ਯੂਨੀਵਰਸਿਟੀ ਹਸਪਤਾਲ' ਵੱਲੋਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਆਨ੍ਹ ਪਿਛਲੇ ਕਈ ਸਾਲਾਂ ਤੋਂ ਬਲੱਡ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ।

Published by: ABP Sanjha

ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਦੱਖਣੀ ਕੋਰੀਆਈ ਸਿਨੇਮਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਆਨ੍ਹ ਦਾ ਫਿਲਮੀ ਸਫ਼ਰ ਲਗਭਗ 6 ਦਹਾਕਿਆਂ (60 ਸਾਲ) ਲੰਬਾ ਰਿਹਾ।

Published by: ABP Sanjha

ਆਪਣੀ ਸਾਫ਼-ਸੁਥਰੇ ਅਤੇ ਸਕਾਰਾਤਮਕ ਅਕਸ ਕਾਰਨ ਉਨ੍ਹਾਂ ਨੂੰ ਦਿ ਨੇਸ਼ਨਜ਼ ਐਕਟਰ (ਦੇਸ਼ ਦਾ ਅਦਾਕਾਰ) ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ।

Published by: ABP Sanjha

ਪਿਛਲੇ ਕਈ ਸਰਵੇਖਣਾਂ ਵਿੱਚ ਵੀ ਉਨ੍ਹਾਂ ਨੂੰ ਦੱਖਣੀ ਕੋਰੀਆ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਅਦਾਕਾਰ ਚੁਣਿਆ ਗਿਆ ਸੀ।

Published by: ABP Sanjha

ਉਨ੍ਹਾਂ ਦੀ ਅਦਾਕਾਰੀ ਦਾ ਲੋਹਾ ਨਾ ਸਿਰਫ਼ ਜਨਤਾ ਨੇ, ਸਗੋਂ ਆਲੋਚਕਾਂ ਨੇ ਵੀ ਮੰਨਿਆ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ 20 ਤੋਂ ਵੱਧ ਵੱਡੀਆਂ ਟਰਾਫੀਆਂ ਜਿੱਤੀਆਂ।

Published by: ABP Sanjha

ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿੱਚ ਪੰਜ ਵਾਰ 'ਗ੍ਰੈਂਡ ਬੈੱਲ' (Grand Bell) ਐਵਾਰਡ ਜਿੱਤ ਕੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਨੂੰ ਅੱਜ ਤੱਕ ਦੱਖਣੀ ਕੋਰੀਆ ਦਾ ਕੋਈ ਹੋਰ ਅਦਾਕਾਰ ਨਹੀਂ ਤੋੜ ਸਕਿਆ।

Published by: ABP Sanjha