ABP Sanjha


ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਚ 14 ਅਪ੍ਰੈਲ ਨੂੰ ਹੋਈ ਗੋਲੀਬਾਰੀ ਤੋਂ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਹੈਰਾਨ ਰਹਿ ਗਈਆਂ।


ABP Sanjha


ਹਾਲਾਂਕਿ ਮੁੰਬਈ ਪੁਲਿਸ ਨੇ ਬੜੀ ਮੁਸਤੈਦੀ ਨਾਲ ਦੋਸ਼ੀ ਨੂੰ ਫੜ ਲਿਆ ਹੈ।


ABP Sanjha


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ ਮੁੰਬਈ ਪੁਲਿਸ ਨੇ ਮੁਹੰਮਦ ਚੌਧਰੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ।


ABP Sanjha


ਹੁਣ ਮੁੰਬਈ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ। ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਛੇਵੇਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


ABP Sanjha


ਮੁੰਬਈ ਪੁਲਿਸ ਨੇ ਛੇਵੇਂ ਮੁਲਜ਼ਮ ਹਰਪਾਲ ਸਿੰਘ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ।


ABP Sanjha


ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਹਰਿਆਣਾ ਤੋਂ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।


ABP Sanjha


ਮੁੰਬਈ ਪੁਲਿਸ ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹਰਿਆਣਾ ਤੋਂ ਫੜੇ ਗਏ ਛੇਵੇਂ ਮੁਲਜ਼ਮ ਦਾ ਨਾਂ ਹਰਪਾਲ ਸਿੰਘ ਦੱਸਿਆ ਜਾਂਦਾ ਹੈ।


ABP Sanjha


ਹਰਪਾਲ 'ਤੇ ਦੋਸ਼ ਹੈ ਕਿ ਉਸ ਨੇ ਮੁਹੰਮਦ ਰਫੀਕ ਚੌਧਰੀ ਨੂੰ ਪੈਸੇ ਦੇ ਕੇ ਰੇਕੀ ਕਰਨ ਲਈ ਕਿਹਾ ਸੀ।


ABP Sanjha


ਜੇਕਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਤੇ ਨਜ਼ਰ ਮਾਰੀਏ ਤਾਂ ਪੁਲਿਸ ਨੇ ਸਭ ਤੋਂ ਪਹਿਲਾਂ ਪੰਜਾਬ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ।



ਇਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਰਾਜਸਥਾਨ ਤੋਂ ਇੱਕ ਮੁਲਜ਼ਮ ਅਤੇ ਹਰਿਆਣਾ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।