ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਲੁਕ-ਛਿਪ ਕੇ ਵਿਆਹ ਕਰ ਲਿਆ ਹੈ। ਖਬਰਾਂ ਹਨ ਕਿ 10-12 ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਇਸ ਵਿਆਹ 'ਚ ਉਨ੍ਹਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਇਹ ਖਬਰ ਫੈਨ ਪੇਜ ਰਾਹੀਂ ਸਾਹਮਣੇ ਆਈ ਸੀ। ਹਾਲਾਂਕਿ, ਫਿਰ ਉਸਦੇ ਨਜ਼ਦੀਕੀ ਸੂਤਰ ਨੇ ਇਸਦੀ ਪੁਸ਼ਟੀ ਕੀਤੀ। ਟਾਈਮਜ਼ ਨਾਓ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਲਿਖੀ ਹੈ। ਰਿਪੋਰਟ ਮੁਤਾਬਕ ਮੁਨੱਵਰ ਦਾ ਵਿਆਹ ਮੁੰਬਈ ਦੇ ਆਈਟੀਸੀ ਮਰਾਠਾ 'ਚ ਹੋਇਆ ਸੀ। ਉਨ੍ਹਾਂ ਨੇ ਇਸ ਵਿਆਹ ਨੂੰ ਗੁਪਤ ਰੱਖਿਆ ਅਤੇ ਕੋਈ ਫੋਟੋ ਸ਼ੇਅਰ ਨਹੀਂ ਕੀਤੀ। ਉਨ੍ਹਾਂ ਦੀ ਨਵੀਂ ਪਤਨੀ ਦਾ ਨਾਂ ਮਹਿਜ਼ਬੀਨ ਕੋਟਵਾਲਾ ਹੈ, ਜੋ ਕਿ ਪੇਸ਼ੇ ਤੋਂ ਮੇਕਅੱਪ ਆਰਟਿਸਟ ਹੈ। ਮੁਨੱਵਰ ਨੇ ਅਜੇ ਤੱਕ ਇਸ ਵਿਆਹ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਨਵੀਟੇਸ਼ਨ ਦੀ ਇੱਕ ਫੋਟੋ ਵਾਇਰਲ ਹੈ। ਜਿਸ ਵਿੱਚ ਲ;ੜਕੇ ਤੇ ਲੜਕੀ ਦੇ ਨਾਮ ਦੇ ਪਹਿਲੇ ਅੱਖਰ 'M' ਲਿਖੇ ਹਨ। ਇਸ ਫੋਟੋ ਨੂੰ ਮੁਨੱਵਰ ਦੇ ਵਿਆਹ ਦੀ ਫੋਟੋ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਨੂੰ ਲੈਕੇ ਕੁੱਝ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਹਿਨਾ ਖਾਨ ਨੇ ਆਪਣੀ ਇੱਕ ਫੋਟੋ ਸ਼ੇਅਰ ਕਤਿੀ ਹੈ। ਇਸ ਵਿੱਚ ਉਹ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਫੋਟੋ ਦੇ ਬੈਕਗਰਾਊਂਡ 'ਚ ਗਾਣਾ ਚੱਲਦਾ ਸੁਣਿਆ ਜਾ ਸਕਦਾ ਹੈ 'ਮੇਰੇ ਯਾਰ ਕੀ ਸ਼ਾਦੀ ਹੈ।' ਇਸ ਤੋਂ ਬਾਅਦ ਫੈਨਜ਼ ਕਿਆਸ ਲਗਾ ਰਹੇ ਹਨ ਕਿ ਹਿਨਾ ਨੇ ਮੁਨੱਵਰ ਦਾ ਵਿਆਹ ਅਟੈਂਡ ਕੀਤਾ ਸੀ।