ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ ਦੀ ਖੁਸ਼ੀ ਸਾਰਾ ਪੰਜਾਬ ਮਨਾ ਰਿਹਾ ਹੈ। ਪੂਰੇ ਸੂਬੇ 'ਚ ਇਸ ਸਮੇਂ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਦਰਮਿਆਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਉਨ੍ਹਾਂ ਤੋਂ ਬੱਚੇ ਦੇ ਜਾਇਜ਼ ਹੋਣ ਦਾ ਸਬੂਤ ਮੰਗ ਰਹੀ ਹੈ। ਇਸ ਸਬੰਧੀ ਉਨ੍ਹਾਂ ਨੂੰ ਸਰਕਾਰ ਦੀ ਚਿੱਠੀ ਮਿਲੀ ਹੈ। ਇਸ ਬਾਰੇ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ ਸੀ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੀਡੀਆ ਸਾਹਮਣੇ ਆਂ ਕੇ ਦੱਸਿਆ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੀ ਘਟੀਆ ਕਰਤੂਤ ਕੇਂਦਰ ਸਰਕਾਰ ਦੀ ਹੈ, ਉਨ੍ਹਾਂ ਦਾ ਨਾ ਤਾਂ ਇਸ ਵਿੱਚ ਕੋਈ ਹੱਥ ਹੈ ਤੇ ਨਾ ਹੀ ਉਹ ਮੂਸੇਵਾਲਾ ਦੇ ਪਰਿਵਾਰ ਨੂੰ ਕੋਈ ਤਕਲੀਫ ਪੇਸ਼ ਆਉਣ ਦੇਣਗੇ। ਇਹ ਉਨ੍ਹਾਂ ਦਾ ਵਾਅਦਾ ਹੈ। ਦੇਖੋ ਇਹ ਵੀਡੀਓ: