ਸਤਿੰਦਰ ਸੱਤੀ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਤੁਸੀਂ ਸਭ ਉਨ੍ਹਾਂ ਨੇ ਸ਼ਾਇਰੀ ਵਾਲੇ ਵੀਡੀਓਜ਼ ਤਾਂ ਪਸੰਦ ਕਰਦੇ ਹੀ ਹੋ, ਇਸ ਦੇ ਨਾਲ ਨਾਲ ਸੱਤੀ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਿਹਤ ਸੰਭਾਲ ਦੇ ਘਰੇਲੂ ਟਿਪਸ ਵੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਤੋਂ ਵਕੀਲ ਬਣੀ ਸਤਿੰਦਰ ਸੱਤੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਘਰ 'ਚ ਹੀ ਭਾਰ ਘਟਾਉਣ ਦਾ ਸੌਖਾ ਤਰੀਕਾ ਦੱਸਿਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰ ਵਧਣ ਦਾ ਕਾਰਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਰੀਰ 'ਚ ਕਈ ਜ਼ਹਿਰੀਲੇ ਪਦਾਰਥ ਯਾਨਿ ਟੌਕਸਿਨਸ ਇਕੱਠੇ ਹੋ ਜਾਂਦੇ ਹਨ, ਜਿਸ ਕਾਰਨ ਸਰੀਰ ਦਾ ਭਾਰ ਵਧ ਜਾਂਦਾ ਹੈ। ਇਸ ਕਾਰਨ ਕਈ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਰ ਨਹੀਂ ਘਟਦਾ। ਇਸ ਦੇ ਲਈ ਜ਼ਰੂਰੀ ਹੈ ਕਿ ਸਰੀਰ 'ਚੋਂ ਟੌਕਸਿਨਸ ਬਾਹਰ ਕੱਢੇ ਜਾਣ। ਤੁਸੀਂ ਸਰੀਰ 'ਚੋਂ ਟੌਕਸਿਨਸ ਬਾਹਰ ਕੱਢਣ ਲਈ ਰਾਤ ਨੂੰ ਜ਼ੀਰਾ, ਅਜਵੈਣ ਤੇ ਸੁੱਕਾ ਧਨੀਆ ਪਾਣੀ 'ਚ ਭਿਉਂ ਕੇ ਰੱਖ ਦਿਓ। ਇਸ ਨੂੰ ਸਾਰੀ ਰਾਤ ਪਾਣੀ 'ਚ ਭਿਉਂ ਕੇ ਰੱਖਣ ਤੋਂ ਬਾਅਦ ਇਹੀ ਪਾਣੀ ਸਵੇਰੇ ਚੰਗੀ ਤਰ੍ਹਾਂ ਗਰਮ ਕਰਕੇ ਪੀ ਲਓ। ਇਹ ਸਭ ਤੋਂ ਬੈਸਟ ਮੌਰਨਿੰਗ ਡਰਿੰਕ ਹੈ। ਇਸ ਨੂੰ ਪੀਣ ਤੋਂ ਬਾਅਦ ਤੁਸੀਂ ਅੱਧਾ ਘੰਟਾ ਕੁੱਝ ਵੀ ਨਹੀਂ ਖਾਣਾ ਪੀਣਾ। ਦੇਖੋ ਇਹ ਵੀਡੀਓ: