ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਨੂੰ ਉਸ ਦੀ ਖੂਬਸੂਰਤੀ ਦੇ ਨਾਲ ਨਾਲ ਜ਼ਬਰਦਸਤ ਐਕਟਿੰਗ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਸੋਨਮ ਬਾਜਵਾ ਦੀਆਂ ਬੇਹੱਦ ਹੌਟ ਤਸਵੀਰਾਂ ਸੋਸ਼ਲ ਮਡਿੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਬੈੱਡਰੂਮ 'ਚ ਨਜ਼ਰ ਆ ਰਹੀ ਹੈ। ਬੈੱਡਰੂਮ 'ਚ ਸੋਨਮ ਦਾ ਹੌਟ ਅਵਤਾਰ ਤੇ ਖੂਬਸੂਰਤੀ ਦੇਖ ਫੈਨਜ਼ ਦੀਆਂ ਨਜ਼ਰ ਅਦਾਕਾਰਾਂ 'ਤੇ ਠਹਿਰ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੈਕਲੈੱਸ ਟੌਪ ਤੇ ਸਕਾਇ ਬਲੂ ਰੰਗ ਦੀ ਜੀਨਜ਼ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, 'ਇੱਕ ਤਾਂ ਪਹਿਲਾਂ ਹੀ ਇੰਨੀਂ ਗਰਮੀ ਹੈ, ਉੱਤੋਂ ਇੰਨੇਂ ਹੌਟ ਪੋਜ਼।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਪੰਜਾਬੀ ਇੰਡਸਟਰੀ ਦੀ ਡੌਲ।' ਇੱਕ ਯੂਜ਼ਰ ਨੇ ਲਿਿਖਿਆ, 'ਸੋਨਮ ਬਾਜਵਾ ਨੈਸ਼ਨਲ ਕਰੱਸ਼ ਹੈ।' ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ।