ਪੰਜਾਬੀ ਗਾਇਕ ਤੇ ਭਾਜਪਾ ਆਗੂ ਹੰਸ ਰਾਜ ਹੰਸ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਜਦੋਂ ਤੋਂ ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਹੰਸ ਰਾਜ ਹੰਸ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ। ਦਰਅਸਲ, ਹੰਸ ਰਾਜ ਹੰਸ ਰੱਜ ਕੇ ਭਾਜਪਾ ਦਾ ਪ੍ਰਚਾਰ ਕਰ ਰਹੇ ਹਨ, ਪਰ ਪੰਜਾਬੀਆਂ ਨੇ ਕਈ ਥਾਵਾਂ ਤੋਂ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਮੋੜਿਆ ਹੈ। ਖਾਸ ਕਰਕੇ ਪਿੰਡਾਂ 'ਚ ਗਾਇਕ ਦਾ ਕਾਫੀ ਵਿਰੋਧ ਹੋ ਰਿਹਾ ਹੈ। ਹਾਲ ਹੀ 'ਚ ਫਰੀਦਕੋਟ ਦੇ ਕਿਸਾਨਾਂ ਨੇ ਹੰਸ ਰਾਜ ਹੰਸ ਨੂੰ ਪਿੰਡ ਤੋਂ ਵਾਪਸ ਮੋੜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੋਦੀ ਸਾਬ੍ਹ ਸਾਨੂੰ ਦਿੱਲੀ ਨਹੀਂ ਵੜਨ ਦਿੰਦੇ, ਤਾਂ ਅਸੀਂ ਵੀ ਉਨ੍ਹਾ ਦੇ ਆਗੂਆਂ ਨੂੰ ਆਪਣੇ ਪਿੰਡਾਂ 'ਚ ਨਹੀਂ ਵੜਨ ਦੇਣਾ। ਖੈਰ ਇਸ ਸਭ ਤੋਂ ਬਾਅਦ ਹੁਣ ਹੰਸ ਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਸਾਰਾ ਪੰਜਾਬ ਹੰਸ ਰਾਜ ਨੂੰ ਲਾਹਨਤਾਂ ਪਾ ਰਿਹਾ ਹੈ, ਇਸ ਦਾ ਸਬੂਤ ਹੈ ਵੀਡੀਓ 'ਤੇ ਕੀਤੇ ਗਏ ਕਮੈਂਟ। ਹੰਸ ਰਾਜ ਹੰਸ ਬੋਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ, ਮੋਦੀ ਤੋਂ ਪੰਜਾਬੀਆਂ ਨੂੰ ਕੀ ਤਕਲੀਫ ਆ। ਕਿਸਾਨਾਂ ਵਾਲੀ ਗੱਲ ਹੀ ਆ, ਉਹ ਕਰ ਦਿਆਂਗੇ ਤੁਹਾਡੀ ਸਮੱਸਿਆ ਹੱਲ। ਤੁ ਹਾਨੂੰ ਪੰਜਾਬੀਆਂ ਨੂੰ ਤਾਂ ਮੋਦੀ ਦਾ ਸਦਾ ਧੰਨਵਾਦ ਕਰਨਾ ਚਾਹੀਦਾ ਕਿ ਤੁਹਾਨੂੰ ਉਹਨੇ ਕਰਤਾਰਪੁਰ ਲਾਂਘਾ ਖੁਲ੍ਹਵਾ ਕੇ ਦਿੱਤਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਹਾਡਾ ਮੋਦੀ ਨੇ ਵਿਗਾੜਿਆ ਕੀ ਆ। ਹੰਸ ਰਾਜ ਹੰਸ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਇਸ ਵੀਡੀਓ ਕਲਿੱਪ 'ਚ ਹੋਰ ਵੀ ਜ਼ਹਿਰ ਉਗਲਿਆ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਕੇ ਹਿੰਦੂ ਮੁਸਲਿਮ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਵੀਡੀਓ: