ਕੀ ਤੁਹਾਨੂੰ ਪਤਾ ਹੈ ਕਿ ਇਹ ਅਦਾਕਾਰਾ 80 ਦੀ ਉਮਰ 'ਚ ਵੀ ਹਾਲੇ ਤੱਕ ਕੁਆਰੀ ਹੈ, ਆਓ ਤੁਹਾਨੂੰ ਦੱਸਦੇ ਹਾਂ, ਕੌਣ ਹੈ ਇਹ



ਨਿਰਮਲ ਰਿਸ਼ੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੀ ਹੈ।



ਨਿਰਮਲ ਰਿਸ਼ੀ ਦੀ ਪਰਸਨੈਲਟੀ 'ਚ ਜੋ ਰੋਹਬ ਹੈ, ਉਹ ਉਨ੍ਹਾਂ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਕਰਦਾ ਹੈ। 22 ਅਪ੍ਰੈਲ ਨੂੰ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜ਼ਿਆ ਗਿਆ ਹੈ।



ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਨਿਰਮਲ ਰਿਸ਼ੀ ਕਿੰਨੀ ਜਾਇਦਾਦ ਦੀ ਮਾਲਕਣ ਹੈ ਤੇ ਅੱਜ ਤੱਕ ਉਨ੍ਹਾ ਨੇ ਵਿਆਹ ਕਿਉਂ ਨਹੀਂ ਕਰਵਾਇਆ।



ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1943 ਨੂੰ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਕਰਨ ਦਾ ਬਹੁਤ ਸ਼ੌਕ ਸੀ। ਪਰ ਨਾਲੋ ਨਾਲ ਉਹ ਫੌਜ 'ਚ ਵੀ ਭਰਤੀ ਹੋਣਾ ਚਾਹੁੰਦੀ ਸੀ।



ਦੱਸ ਦਈਏ ਕਿ ਨਿਰਮਲ ਰਿਸ਼ੀ ਪਿਛਲੇ 40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਐਕਟਿਵ ਹੈ।



ਉਨ੍ਹਾਂ ਦੀ ਉਮਰ ਇਸ ਸਮੇਂ 80 ਸਾਲ ਹੈ ਅਤੇ ਅੱਜ ਵੀ ਉਹ ਉਨੇਂ ਹੀ ਜੋਸ਼ ਨਾਲ ਪੰਜਾਬੀ ਸਿਨੇਮਾ 'ਚ ਐਕਟਿਵ ਹਨ।



ਜਾਇਦਾਦ ਬਾਰੇ ਗੱਲ ਕਰੀਏ ਤਾਂ ਨਿਰਮਲ ਰਿਸ਼ੀ ਜੀ 2 ਮਿਲੀਅਨ ਡਾਲਰ ਯਾਨਿ 16 ਕਰੋੜ ਜਾਇਦਾਦ ਦੇ ਮਾਲਕਣ ਹਨ। ਉਨ੍ਹਾਂ ਦੀ ਇੱਕ ਮਹੀਨੇ ਦੀ ਆਮਦਨ 10 ਲੱਖ ਤੋਂ ਜ਼ਿਆਂਦਾ ਹੈ।



ਦੱਸ ਦਈਏ ਕਿ ਨਿਰਮਲ ਰਿਸ਼ੀ 80 ਸਾਲ ਦੇ ਹਨ ਅਤੇ ਅੱਜ ਤੱਕ ਕੁਆਰੇ ਹਨ। ਉਨ੍ਹਾਂ ਨੇ ਕਦੇ ਵੀ ਵਿਆਹ ਨਹੀਂ ਕਰਵਾਇਆ। ਨਿਰਮਲ ਰਿਸ਼ੀ ਨੇ ਖੁਦ ਇੱਕ ਇੰਟਰਵਿਊ 'ਚ ਦੱਸਿਆ ਸੀ



ਉਨ੍ਹਾਂ ਨੂੰ ਕਦੇ ਵਿਆਹ ਕਰਨ ਦੀ ਲੋੜ ਮਹਿਸੂਸ ਹੀ ਨਹੀਂ ਹੋਈ। ਆਪਣੇ ਆਪ ਨੂੰ ਸਿਨੇਮਾ, ਥੀਏਟਰ ਤੇ ਐਕਟਿੰਗ ਨੂੰ ਇਸ ਹੱਦ ਤੱਕ ਸਮਰਪਿਤ ਕਰ ਦਿੱਤਾ ਕਿ ਵਿਆਹ ਦਾ ਖਿਆਲ ਵੀ ਜ਼ਹਿਨ 'ਚ ਕਦੇ ਨਹੀਂ ਆਇਆ।