ਅੱਜ ਦਾ ਦਿਨ ਪੂਰੇ ਪੰਜਾਬ ਤੇ ਪੰਜਾਬੀ ਸਿਨੇਮਾ ਲਈ ਇਤਿਹਾਸਕ ਹੈ।



ਕਿਉਂਕਿ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।



ਜਿਵੇਂ ਹੀ ਨਿਰਮਲ ਰਿਸ਼ੀ ਦਾ ਨਾਮ ਰਾਸ਼ਟਰਪਤੀ ਭਵਨ 'ਚ ਗੂੰਜਿਆ, ਤਾਂ ਹਰ ਪੰਜਾਬੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ।



ਜਿਵੇਂ ਹੀ ਨਿਰਮਲ ਰਿਸ਼ੀ ਦਾ ਨਾਮ ਪੁਕਾਰਿਆ ਗਿਆ, ਉਹ ਤੁਰੰਤ ਆਪਣੀ ਸੀਟ ਤੋਂ ਖੜੀ ਹੋਈ ਅਤੇ ਸਭ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਸਿਰ ਝੁਕਾ ਕੇ ਸਨਮਾਨ ਦਿੱਤਾ।



ਜਿਵੇਂ ਹੀ ਨਿਰਮਲ ਰਿਸ਼ੀ ਦਾ ਨਾਮ ਪੁਕਾਰਿਆ ਗਿਆ, ਉਹ ਤੁਰੰਤ ਆਪਣੀ ਸੀਟ ਤੋਂ ਖੜੀ ਹੋਈ ਅਤੇ ਸਭ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਸਿਰ ਝੁਕਾ ਕੇ ਸਨਮਾਨ ਦਿੱਤਾ।



ਉਸ ਤੋਂ ਬਾਅਦ ਅਦਾਕਾਰਾ ਪਦਮ ਸ਼੍ਰੀ ਐਵਾਰਡ ਲੈਣ ਲਈ ਸਟੇਜ 'ਤੇ ਪਹੁੰਚੀ।



ਇਸ ਦੌਰਾਨ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਵਾਜ਼ਿਆ।



ਦੇਸ਼ ਦੀ ਇਸ ਸਭ ਤੋਂ ਵੱਡੀ ਈਵੈਂਟ ਤੋਂ ਨਿਰਮਲ ਰਿਸ਼ੀ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।



ਕਿਉਂਕਿ ਪੰਜਾਬ ਤੇ ਪੰਜਾਬੀਆਂ ਲਈ ਇਹ ਬਹੁਤ ਹੀ ਖਾਸ ਪਲ ਹੈ।



ਦੱਸ ਦਈਏ ਕਿ ਨਿਰਮਲ ਰਿਸ਼ੀ ਨੇ ਪੰਜਾਬੀ ਸਿਨੇਮਾ 'ਚ 1983 'ਚ ਕਦਮ ਰੱਖਿਆ ਸੀ। ਉਹ ਪਹਿਲੀ ਵਾਰ ਫਿਲਮ 'ਲੌਂਗ ਦਾ ਲਸ਼ਕਾਰਾ' 'ਚ ਗੁਲਾਬੋ ਮਾਸੀ ਬਣੀ ਨਜ਼ਰ ਆਈ ਸੀ।