ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵੀ ਬਾਲੀਵੁੱਡ ਦੀਆਂ ਆਦਰਸ਼ ਜੋੜੀਆਂ ਵਿੱਚੋਂ ਇੱਕ ਹਨ।



ਉਨ੍ਹਾਂ ਦੀ ਲਵ ਸਟੋਰੀ ਫਿਲਮ ਦੇ ਸੈੱਟ ਦੇ ਦੌਰਾਨ ਸ਼ੁਰੂ ਹੋਈ ਅਤੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਨੇ ਵਿਆਹ ਕਰ ਲਿਆ।



ਐਸ਼ਵਰਿਆ ਅਤੇ ਅਭਿਸ਼ੇਕ ਵੀ ਪਰਿਵਾਰ ਨਾਲ ਵੱਖ-ਵੱਖ ਤਿਉਹਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਸਨ।



ਕੁੱਲ ਮਿਲਾ ਕੇ ਦੋਹਾਂ ਨੇ ਇਕ-ਦੂਜੇ ਦੇ ਪਰਿਵਾਰ ਨੂੰ ਬਹੁਤ ਇੱਜ਼ਤ ਦਿੱਤੀ। ਅਜਿਹਾ ਅੱਜ ਵੀ ਹੋ ਸਕਦਾ ਹੈ



ਪਰ ਪਿਛਲੇ ਕੁਝ ਮਹੀਨਿਆਂ ਤੋਂ ਕਿਹਾ ਜਾ ਰਿਹਾ ਹੈ ਕਿ ਅਭਿਸ਼ੇਕ ਅਤੇ ਐਸ਼ਵਰਿਆ ਵਿਚਾਲੇ ਸਭ ਠੀਕ ਨਹੀਂ ਹੈ।



ਐਸ਼ਵਰਿਆ ਤੇ ਅਭਿਸ਼ੇਕ ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।



ਇੱਥੋਂ ਤੱਕ ਕਿ ਅਭਿਸ਼ੇਕ ਆਪਣੇ ਪਰਿਵਾਰ ਦੇ ਹਰ ਜੀਅ ਦੇ ਜਨਮਦਿਨ ਜਾਂ ਐਨੀਵਰਸਰੀ ਤੇ ਉਨ੍ਹਾਂ ਨੂੰ ਵਧਾਈ ਦਿੰਦਾ ਹੈ



ਅਤੇ ਸੋਸ਼ਲ ਮੀਡੀਆ 'ਤੇ ਸਪੈਸ਼ਲ ਪੋਸਟਾਂ ਵੀ ਸ਼ੇਅਰ ਕਰਦਾ ਹੈ। ਮਾਂ ਜਯਾ ਬੱਚਨ ਦੇ ਜਨਮਦਿਨ ਯਾਨਿ 9 ਅਪ੍ਰੈਲ ਨੂੰ ਵੀ ਅਭਿਸ਼ੇਕ ਪੋਸਟ ਪਾ ਕੇ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ।



ਪਰ ਆਪਣੀ ਮੈਰਿਜ ਐਨੀਵਰਸਰੀ 'ਤੇ ਇੱਕ ਪੋੋਸਟ ਤੱਕ ਸ਼ੇਅਰ ਨਹੀਂ ਕੀਤੀ। ਦੂਜੇ ਪਾਸੇ, ਐਸ਼ ਨੇ ਵੀ ਸੋਸ਼ਲ ਮੀਡੀਆ 'ਤੇ ਅੱਜ ਦੇ ਦਿਨ ਚੁੱਪੀ ਸਾਧੀ ਹੋਈ ਹੈ।



ਬੀ-ਟਾਊਨ 'ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕੁਝ ਸਮੱਸਿਆ ਜ਼ਰੂਰ ਹੈ।