ਇਨ੍ਹੀਂ ਦਿਨੀਂ ਅਸੀਂ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਕਾਫੀ ਚਰਚਾ ਸੁਣ ਰਹੇ ਹਾਂ। ਦੋਵਾਂ ਨੇ ਇਸ ਫਿਲਮ 'ਚ ਸ਼ਾਨਦਾਰ ਐਕਟਿੰਗ ਕੀਤੀ ਹੈ ਅਤੇ ਇਮਤਿਆਜ਼ ਅਲੀ ਦੇ ਨਿਰਦੇਸ਼ਨ ਨੇ ਫਿਲਮ 'ਚ ਜਾਨ ਪਾ ਦਿੱਤੀ ਹੈ। ਹਾਲਾਂਕਿ ਇਹ ਫਿਲਮ ਕਾਲਪਨਿਕ ਨਹੀਂ ਹੈ, ਸਗੋਂ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਅਤੇ ਅਮਰਜੋਤ ਕੌਰ ਦੀ ਬਾਇਓਪਿਕ ਹੈ। ਕਾਮੇਡੀਅਨ ਕਪਿਲ ਸ਼ਰਮਾ ਨੂੰ 'ਅਮਰ ਸਿੰਘ ਚਮਕੀਲਾ' 'ਚ ਕੰਮ ਨਾ ਕਰਨ ਦਾ ਅਫਸੋਸ ਹੈ। ਕੁਝ ਸਮਾਂ ਪਹਿਲਾਂ 'ਅਮਰ ਸਿੰਘ ਚਮਕੀਲਾ' ਦੇ ਲੀਡ ਐਕਟਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ। ਉਨ੍ਹਾਂ ਨਾਲ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਵੀ ਨਜ਼ਰ ਆਏ। ਸ਼ੋਅ ਦੌਰਾਨ ਕਪਿਲ ਨੇ ਦੱਸਿਆ ਕਿ ਏ.ਆਰ ਰਹਿਮਾਨ ਨੇ ਉਨ੍ਹਾਂ ਨੂੰ ਫਿਲਮ ਅਮਰ ਸਿੰਘ ਚਮਕੀਲਾ ਦੇ ਸਬੰਧ ਵਿੱਚ ਫੋਨ ਕੀਤਾ ਸੀ, ਉਹ ਉਸ ਸਮੇਂ ਵਿਦੇਸ਼ 'ਚ ਸੀ, ਇਸ ਕਰਕੇ ਕਮੇਡੀਅਨ ਨੇ ਇਹ ਆਫਰ ਠੁਕਰਾ ਦਿੱਤਾ ਸੀ। ਜਦੋਂ ਕਪਿਲ ਨੂੰ ਉਸ ਕਾਲ ਦਾ ਕਾਰਨ ਪਤਾ ਲੱਗਾ ਤਾਂ ਉਹ ਪੂਰੀ ਰਾਤ ਰੋਂਦੇ ਰਹੇ। ਕਪਿਲ ਨੇ ਇਹ ਖੁਲਾਸਾ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਉਸ ਸਮੇਂ ਕੀਤਾ, ਜਦੋਂ ਫਿਲਮ ਦੀ ਟੀਮ ਫਿਲਮ ਦੀ ਪ੍ਰਮੋਸ਼ਨ ਲਈ ਆਈ ਸੀ।