80 ਦੇ ਦਹਾਕਿਆਂ 'ਚ ਚਮਕੀਲਾ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਹੁੰਦਾ ਸੀ। ਉਹ ਜਿੰਨੀਂ ਦੇਰ ਜਿਉਂਦਾ ਰਿਹਾ, ਉਸ ਦੇ ਸਾਹਮਣੇ ਦਿੱਗਜ ਤੋਂ ਦਿੱਗਜ ਗਾਇਕ ਵੀ ਖੜੇ ਨਹੀਂ ਹੋ ਸਕੇ। ਚਮਕੀਲਾ ਪੰਜਾਬ ਦਾ ਸਭ ਤੋਂ ਅਮੀਰ ਤੇ ਪ੍ਰਸਿੱਧ ਸਟਾਰ ਸੀ। ਬਾਵਜੂਦ ਇਸ ਦੇ ਉਸ ਦੇ ਅੰਦਰ ਰੱਤੀ ਭਰ ਵੀ ਹੰਕਾਰ ਨਹੀਂ ਸੀ। ਚਮਕੀਲੇ ਦੇ ਅਖਾੜੇ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਫੈਨਜ਼ ਦੇ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਉਦੋਂ ਦਾ ਹੈ, ਜਦੋਂ ਉਸ ਨੇ ਖੁਦ ਜਾ ਕੇ ਖਾੜਕੂਆਂ ਤੋਂ ਮੁਆਫੀ ਮੰਗੀ ਸੀ ਅਤੇ ਡਬਲ ਮੀਨਿੰਗ ਗੀਤ ਗਾਉਣਾ ਬੰਦ ਕਰ ਦਿੱਤੇ ਸੀ। ਇਸ ਤੋਂ ਬਾਅਦ ਵੀ ਫੈਨਸ ਜਦੋਂ ਉਸ ਕੋਲੋਂ ਉਹੀ ਗੀਤ ਗਾਉਣ ਦੀ ਡਿਮਾਂਡ ਕਰ ਰਹੇ ਸੀ ਤਾਂ ਦੇਖੋ ਉਸ ਨੇ ਕਿਵੇਂ ਰਿਐਕਟ ਕੀਤਾ, ਇਹ ਵੀਡੀਓ ਦੇਖ ਤੁਸੀਂ ਵੀ ਚਮਕੀਲੇ ਦੀ ਤਾਰੀਫ ਕਰਨੋਂ ਖੁਦ ਨੂੰ ਰੋਕ ਨਹੀਂ ਪਾਓਗੇ।