ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਹਰ ਕੋਈ ਤਾਰੀਫ ਕਰਦਾ ਹੈ। ਕੋਈ ਵੀ ਸਟਾਰ ਜੋ ਉਸ ਦੇ ਸੰਘਰਸ਼ ਭਰੇ ਦਿਨਾਂ ਨਾਲ ਜੁੜਿਆ ਹੈ,



ਉਹ ਜਾਣਦਾ ਹੈ ਕਿ ਸ਼ਾਹਰੁਖ ਆਪਣੇ ਕੰਮ ਨੂੰ ਲੈ ਕੇ ਕਿੰਨੇ ਜ਼ਨੂਨੀ ਹਨ। ਸਾਲ 1997 'ਚ ਫਿਲਮ ਕੋਇਲਾ ਰਿਲੀਜ਼ ਹੋਈ ਸੀ ਅਤੇ ਹੁਣ ਇਸ ਨੂੰ ਰਿਲੀਜ਼ ਹੋਏ 27 ਸਾਲ ਹੋ ਚੁੱਕੇ ਹਨ।



ਇਸ ਮੌਕੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਨੇ ਸ਼ਾਹਰੁਖ ਖਾਨ ਬਾਰੇ ਕੁਝ ਖੁਲਾਸੇ ਕੀਤੇ ਅਤੇ ਫਿਲਮ ਨਾਲ ਜੁੜੀ ਇਕ ਅਹਿਮ ਕਹਾਣੀ ਵੀ ਦੱਸੀ।



ਬਾਲੀਵੁੱਡ ਹੰਗਾਮਾ ਮੁਤਾਬਕ ਰਾਕੇਸ਼ ਰੋਸ਼ਨ ਨੇ ਫਿਲਮ ਕੋਇਲਾ ਦੀ 27ਵੀਂ ਵਰ੍ਹੇਗੰਢ 'ਤੇ ਫਿਲਮ ਬਾਰੇ ਕੁਝ ਗੱਲਾਂ ਕਹੀਆਂ।



ਉਨ੍ਹਾਂ ਨੇ ਕਿਹਾ, 'ਸ਼ਾਹਰੁਖ ਬਹੁਤ ਦਲੇਰ ਵਿਅਕਤੀ ਹਨ। ਜਦੋਂ ਮੈਂ ਕਲਾਈਮੈਕਸ ਲਿਖਿਆ ਅਤੇ ਇਸ ਨੂੰ ਸੁਣਾਉਣ ਲਈ ਸ਼ਾਹਰੁਖ ਕੋਲ ਗਿਆ ਤਾਂ ਲੱਗਦਾ ਸੀ



ਕਿ ਉਹ ਇਸ ਨੂੰ ਰੱਦ ਕਰ ਦੇਣਗੇ ਪਰ ਉਨ੍ਹਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ।



ਮੈਂ ਉਸ ਨੂੰ ਫਿਲਮ ਦਾ ਕਲਾਈਮੈਕਸ ਸੀਨ ਸਮਝਾਇਆ ਅਤੇ ਕਿਹਾ ਕਿ ਤੁਸੀਂ ਬੱਸ ਅੱਗ ਲਗਾਉਣੀ ਹੈ ਅਤੇ ਸ਼ਾਟ ਬਦਲਿਆ ਜਾਵੇਗਾ ਅਤੇ ਫਿਰ ਬਾਡੀ ਡਬਲ 'ਤੇ ਸ਼ੂਟ ਕੀਤਾ ਜਾਵੇਗਾ।



ਰਾਕੇਸ਼ ਰੋਸ਼ਨ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਇਹ ਗੱਲ ਸ਼ਾਹਰੁਖ ਨੂੰ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਹ ਸੀਨ ਕਰਨਗੇ।



ਰਾਕੇਸ਼ ਨੂੰ ਲੱਗਾ ਕਿ ਸ਼ਾਹਰੁਖ ਨੇ ਅੱਗ ਲਗਾਉਣ ਦੀ ਗੱਲ ਮੰਨ ਲਈ ਹੈ, ਪਰ ਸ਼ਾਹਰੁਖ ਨੇ ਪੂਰੇ ਸੀਨ 'ਤੇ ਹਾਂ ਕਹਿ ਦਿੱਤੀ ਸੀ।



ਰਾਕੇਸ਼ ਰੋਸ਼ਨ ਨੇ ਅੱਗੇ ਕਿਹਾ, 'ਜਦੋਂ ਮੈਂ ਉਨ੍ਹਾਂ ਨੂੰ ਸਰੀਰ 'ਤੇ ਅੱਗ ਨਾਲ ਭੱਜਦੇ ਦੇਖਿਆ ਤਾਂ ਮੈਂ ਸੱਚਮੁੱਚ ਡਰ ਗਿਆ ਸੀ।' ਅੱਗ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਤ ਹੋ ਸਕਦੀ ਸੀ