ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਕਮਲ ਖੰਗੂੜਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਕਮਲ ਇਸ ਵੀਡੀਓ 'ਚ ਜ਼ਬਰਦਸਤ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਹੁਣ ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਨੂੰ 90 ਦੇ ਦਹਾਕਿਆਂ ਦਾ ਜ਼ਮਾਨਾ ਯਾਦ ਆ ਗਿਆ ਹੈ। ਦਰਅਸਲ, ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਇਸ ਵੀਡੀਓ 'ਚ 90 ਦੇ ਦਹਾਕਿਆਂ ਦੇ ਸੁਪਰਹਿੱਟ ਗਾਇਕ ਹਰਜੀਤ ਹਰਮਨ ਦੇ ਬਲਾਕਬਸਟਰ ਗਾਣੇ 'ਪੰਜੇਬਾਂ' ;ਤੇ ਭੰਗੜਾ ਪਾ ਰਹੀ ਹੈ। ਉਸ ਦੇ ਨਾਲ ਉਸ ਦੀ ਡਾਂਸ ਟੀਮ ਵੀ ਨਜ਼ਰ ਆ ਰਹੀ ਹੈ। ਕਮਲ ਤੇ ਉਸ ਦੇ ਨਾਲ ਦੀਆਂ ਕੁੜੀਆ ਨੇ ਕਮਾਲ ਦਾ ਭੰਗੜਾ ਪਾ ਕੇ ਸਭ ਦਾ ਦਿਲ ਜਿੱਤ ਲਿਆ ਹੈ। ਹੁਣ ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਫੈਨਜ਼ ਕਮੈਂਟ ਕਰਕੇ ਇਸ ਵੀਡੀਓ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਕਮਲ ਖੰਗੂੜਾ 90 ਦੇ ਦਹਾਕਿਆਂ ਦੀ ਸੁਪਰਹਿੱਟ ਮਾਡਲ ਰਹੀ ਹੈ। ਇਹੀ ਨਹੀਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਮਸ਼ਹੂਰ ਤੇ ਖੂਬਸੂਰਤ ਮਾਡਲ ਰਹੀ ਹੈ। ਖੰਗੂੜਾ ਵਰਗੀ ਖੂਬਸੂਰਤ ਮਾਡਲ ਹਾਲੇ ਤੱਕ ਪੰਜਾਬੀ ਇੰਡਸਟਰੀ ਨੂੰ ਨਹੀਂ ਮਿਲ ਸਕੀ ਹੈ। ਕਮਲ ਖੰਗੂੜਾ ਆਪਣੇ ਕਰੀਅਰ 'ਚ 200 ਤੋਂ ਵੱਧ ਪੰਜਾਬੀ ਗਾਣਿਆਂ 'ਚ ਨਜ਼ਰ ਆ ਚੁੱਕੀ ਹੈ।