ਅਮਰ ਸਿੰਘ ਚਮਕੀਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 36 ਸਾਲ ਹੋ ਚੁੱਕੇ ਹਨ, ਪਰ ਅੱਜ ਦੇ ਸਮੇਂ 'ਚ ਵੀ ਉਸ ਦਾ ਨਾਮ ਸੁਰਖੀਆਂ 'ਚ ਬਣਿਆ ਹੋਇਆ ਹੈ।



ਦਿਲਜੀਤ ਦੋਸਾਂਝ ਆਪਣੀਆਂ ਫਿਲਮਾਂ 'ਚ 2 ਵਾਰ ਚਮਕੀਲੇ ਦਾ ਕਿਰਦਾਰ ਨਿਭਾ ਚੁੱਕੇ ਹਨ। ਉਹ ਪਹਿਲੀ ਵਾਰ 'ਜੋੜੀ' ਫਿਲਮ 'ਚ ਚਮਕੀਲਾ ਬਣੇ ਨਜ਼ਰ ਆਏ ਸੀ।



ਇਸ ਤੋਂ ਬਾਅਦ ਦਿਲਜੀਤ ਇੱਕ ਵਾਰ ਫਿਰ ਇਮਤਿਆਜ਼ ਅਲੀ ਦੀ ਹਿੰਦੀ ਫਿਲਮ ਚਮਕੀਲਾ 'ਚ ਨਜ਼ਰ ਆਉਣ ਜਾ ਰਹੇ ਹਨ।



ਇਸ ਤੋਂ ਪਹਿਲਾਂ ਇੱਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬੀ ਗਾਇਕ ਬੱਬੂ ਮਾਨ ਦਾ ਕਹਿਣਾ ਹੈ ਕਿ 'ਜੋੜੀ' ਫਿਲਮ ਪਹਿਲਾਂ ਉਨ੍ਹਾਂ ਨੂੰ ਆਫਰ ਹੋਈ ਸੀ।



ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਬਣਨਾ ਸੀ, ਸਭ ਕੁੱਝ ਤਿਆਰ ਸੀ, ਸਕ੍ਰਿਪਟ ਵੀ ਲਿਖੀ ਜਾ ਚੁੱਕੀ ਸੀ।



ਪਰ ਬੱਬੂ ਮਾਨ ਫਿਲਮ 'ਚ ਕੰਮ ਕਰਨ ਲਈ ਰਾਜ਼ੀ ਨਹੀਂ ਹੋਏ।



ਇਸ ਸਬੰਧੀ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਉਹ ਕਹਿ ਰਹੇ ਹਨ, 'ਸਭ ਕੁੱਝ ਤਿਆਰ ਸੀ।



ਅਸੀਂ ਚਮਕੀਲੇ ਦੇ ਪਰਿਵਾਰ ਨੂੰ ਪੈਸੇ ਵੀ ਦੇਕੇ ਆਏ ਸੀ, ਪਰ ਮੈਂ ਫਿਲਮ 'ਚ ਕੰਮ ਕਰਨ ਲਈ ਮਨਾ ਕਰ ਦਿੱਤਾ,



ਕਿਉਂਕਿ ਮੇਰਾ ਇਸ ਤਰ੍ਹਾਂ ਦੀਆਂ ਫਿਲਮਾਂ ਕਰਨ ਦਾ ਟੇਸਟ ਹੀ ਨਹੀਂ ਹੈ। ਮੈਂ ਕੋਈ ਧਾਰਮਿਕ ਫਿਲਮ ਬਣਾਉਣਾ ਚਾਹੁੰਦਾ ਸੀ।'



ਦੇਖੋ ਵੀਡੀਓ: