ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਨੇ ਆਪਣੇ ਨਾਂ ਨੂੰ ਬਿਲਕੁਲ ਸਹੀ ਸਾਬਤ ਕਰ ਦਿਖਾਇਆ ਹੈ। ਉਹ ਪੂਰੀ ਦੁਨੀਆ 'ਚ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਦਿਲਜੀਤ ਨੇ ਹਾਲ ਹੀ 'ਚ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ 'ਚ ਲਾਈਵ ਪਰਫਾਰਮੈਂਸ ਵੀ ਦਿੱਤੀ ਸੀ। ਇਸ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਹਾਲੇ ਤੱਕ ਛਾਏ ਹੋਏ ਹਨ। ਦਿਲਜੀਤ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣਾ ਹਰ ਸੰਘਰਸ਼ ਕਰਦੇ ਕਲਾਕਾਰ ਦਾ ਸੁਪਨਾ ਹੁੰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕੋਈ ਉਹ ਵੀ ਸਮਾਂ ਸੀ, ਜਦੋਂ ਦਿਲਜੀਤ ਜ਼ਬਰਦਸਤ ਸੰਘਰਸ਼ 'ਚੋਂ ਗੁਜ਼ਰ ਰਹੇ ਸੀ। ਦਿਲਜੀਤ ਨੇ ਇੱਕ ਵਾਰ ਖੁਦ ਇਸ ਦਾ ਜ਼ਿਕਰ ਕੀਤਾ ਸੀ। ਉਹ ਇੱਕ ਇੰਟਰਵਿਊ 'ਚ ਬੋਲੇ ਸੀ, 'ਮੈਂ ਸੰਘਰਸ਼ ਦੇ ਦਿਨਾਂ 'ਚ ਰੋਂਦਾ ਹੁੰਦਾ ਸੀ। ਮੈਂ ਹਰ ਰੋਜ਼ ਰੋਂਦਾ ਸੀ, ਕਿ ਮੈਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ, ਫਿਰ ਮੈਂ ਰੱਬ ਨਾਲ ਵੀ ਲੜਨ ਲੱਗ ਪਿਆ। ਮੇਰੀ ਜ਼ਿੱਦ ਸੀ ਕਿ ਮੈਂ ਕਰਕੇ ਵਿਖਾਉਣਾ। ਸੰਘਰਸ਼ ਦੇ ਦਿਨਾਂ 'ਚ ਮੈਂ ਕਾਮਯਾਬੀ ਲਈ ਪਾਗਲ ਜਿਹਾ ਹੋ ਗਿਆ ਸੀ ਕਿ ਰੱਬ ਨਾਲ ਵੀ ਲੜਨ ਲੱਗ ਗਿਆ ਸੀ। ਮੈਂ ਰੋਜ਼ ਰੱਬ ਨੂੰ ਰਾਹ 'ਤੇ ਤੁਰਿਆ ਜਾਂਦਾ ਬੋਲਦਾ ਹੁੰਦਾ ਸੀ ਕਿ ਅੱਜ ਵੀ ਤੂੰ ਮੇਰੀ ਨਹੀਂ ਸੁਣੀ।' ਬਾਕੀ ਤੁਸੀਂ ਦੇਖੋ ਇਹ ਵੀਡੀਓ: