ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਨਾਲ ਉਸ ਦੇ ਮਾਪਿਆਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਸੀ,



ਪਰ ਹੁਣ ਨਿੱਕੇ ਮੂਸੇਵਾਲੇ ਯਾਨਿ ਛੋਟੇ ਸ਼ੁਭਦੀਪ ਦੇ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਨਾਲ ਮੂਸੇਵਾਲਾ ਪਰਿਵਾਰ ਦੀ ਜ਼ਿੰਦਗੀ 'ਚ ਫਿਰ ਬਹਾਰ ਆ ਗਈ ਹੈ।



ਹੁਣ ਬਲਕੌਰ ਸਿੰਘ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ,



ਜਿਸ ਵਿੱਚ ਉਹ ਦੱਸ ਰਹੇ ਹਨ ਕਿ ਆਖਰ ਉਨ੍ਹਾਂ ਨੇ ਤੇ ਚਰਨ ਕੌਰ ਨੇ ਦੁਬਾਰਾ ਬੱਚਾ ਜੰਮਣ ਦਾ ਫੈਸਲਾ ਕਿਉਂ ਕੀਤਾ।



ਵਾਇਰਲ ਵੀਡੀਓ 'ਚ ਬਲਕੌਰ ਸਿੰਘ ਕਹਿੰਦੇ ਹਨ,



'ਮੇਰੀ ਵਾਈਫ ਨੇ 2 ਸਾਲ ਪਹਿਲਾਂ ਆਪਣਾ ਜਵਾਨ ਪੁੱਤ ਖੋਹਿਆ ਸੀ। ਉਸ ਦੀ ਮਾਨਸਿਕ ਸਿਹਤ ਬਹੁਤ ਖਰਾਬ ਸੀ।



ਇਸ ਗੱਲ ਨੂੰ ਮੈਂ ਸਮਝ ਸਕਦਾ ਹਾਂ। ਮੈਂ ਉਸ ਲੇਡੀ ਦੇ ਨਾਲ ਡੇਢ ਨਾਲ ਤਕਲੀਫ ਝੱਲੀ ਹੈ।



ਉਸ ਦੀ ਹਾਲਤ ਅਜਿਹੀ ਹੁੰਦੀ ਸੀ ਕਿ ਮੈਂ ਦੂਜੇ ਕਮਰੇ 'ਚ ਜਾ ਕੇ ਰੋਂਦਾ ਹੁੰਦਾ ਸੀ।



ਸਾਨੂੰ ਪਤਾ ਕਿ ਸਾਡੀ ਇਹ ਪੋਤੇ ਖਡਾਉਣ ਦੀ ਉਮਰ ਸੀ, ਪਰ ਜਦੋਂ ਘਰ ਦੀਆਂ ਜੜ੍ਹਾਂ ਲਾਉਣੀਆਂ ਹੋਣ ਤਾਂ ਉਮਰਾਂ ਨਹੀਂ ਦੇਖੀਆਂ ਜਾਂਦੀਆਂ।'



ਦੇਖੋ ਇਹ ਵੀਡੀਓ: