ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਖਬਰਾਂ ਸਨ ਕਿ ਅਭਿਨੇਤਰੀ ਜਲਦੀ ਹੀ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਪਰ ਇਸ ਦੌਰਾਨ ਇੱਕ ਖਬਰ ਆ ਰਹੀ ਹੈ ਜੋ ਉਸਦੇ ਪ੍ਰਸ਼ੰਸਕਾਂ ਨੂੰ ਬਹੁਤ ਹੈਰਾਨ ਕਰਨ ਵਾਲੀ ਹੈ। ਖਬਰਾਂ ਮੁਤਾਬਕ ਤਾਪਸੀ ਪੰਨੂ ਨੇ ਆਪਣੇ ਬੁਆਏਫ੍ਰੈਂਡ ਮੈਥਿਆਸ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ 23 ਮਾਰਚ ਨੂੰ ਉਦੈਪੁਰ 'ਚ ਚੋਰੀ ਚੁਪਕੇ ਵਿਆਹ ਕੀਤਾ ਹੈ। ਦੱਸ ਦਈਏ ਕਿ ਤਾਪਸੀ ਦੇ ਵਿਆਹ ਦੇ ਫੰਕਸ਼ਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਉਸ ਦੇ ਕੋ ਐਕਟਰ ਪਾਵੇਲ ਗੁਲਾਟੀ ਨੇ ਸ਼ੇਅਰ ਕੀਤਾ ਹੈ। ਇਹ ਇੱਕ ਗਰੁੱਪ ਫੋਟੋ ਹੈ, ਜਿਸ ਨੂੰ ਉਦੈਪੁਰ 'ਚ ਖਿੱਚਿਆ ਗਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗੁਲਾਟੀ ਨੇ ਲਿਿਖਿਆ, 'ਟਵਿੰਕਲ ਟਵਿੰਕਲ ਲਿਟਲ ਸਟਾਰ, ਸਾਨੂੰ ਨਹੀਂ ਪਤਾ ਅਸੀਂ ਕਿੱਥੇ ਹਾਂ।' ਕਾਬਿਲੇਗ਼ੌਰ ਹੈ ਕਿ ਤਾਪਸੀ ਪੰਨੂੰ ਤਕਰੀਬਨ 10 ਸਾਲਾਂ ਤੋਂ ਬੋਅ ਨੂੰ ਡੇਟ ਕਰ ਰਹੀ ਸੀ। ਦੋਵਾਂ ਨੇ 23 ਮਾਰਚ ਨੂੰ ਆਪਣੇ ਪਿਆਰ ਦੇ ਰਿਸ਼ਤੇ ਨੂੰ ਵਿਆਹ ਦਾ ਨਾਮ ਦਿੱਤਾ।