Shocking: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ।
ABP Sanjha

Shocking: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ।

ਜਿਸ ਨੂੰ ਸੁਣ ਨਾ ਸਿਰਫ ਫਿਲਮੀ ਸਿਤਾਰੇ ਬਲਕਿ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਅਦਾਕਾਰਾ ਦੇ ਪਤੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੇ ਇਸ ਦਾ ਕਾਰਨ ਜਾਇਦਾਦ ਦੇ ਤਬਾਦਲੇ ਨੂੰ ਦੱਸਿਆ ਹੈ।

ਦੱਸ ਦੇਈਏ ਕਿ ਇਹ ਸਭ ਕੁਝ ਮਸ਼ਹੂਰ ਅਦਾਕਾਰਾ ਨਰਗਿਸ ਉਰਫ਼ ਗ਼ਜ਼ਲਾ ਇਦਰੀਸ ਨਾਲ ਹੋਇਆ ਹੈ। ਦੋਸ਼ ਹੈ ਕਿ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ਲਾਹੌਰ ਦੇ ਇੰਸਪੈਕਟਰ ਮਾਜਿਦ ਬਸ਼ੀਰ ਨੇ ਆਪਣੀ ਪਤਨੀ ਨੂੰ
ABP Sanjha

ਦੱਸ ਦੇਈਏ ਕਿ ਇਹ ਸਭ ਕੁਝ ਮਸ਼ਹੂਰ ਅਦਾਕਾਰਾ ਨਰਗਿਸ ਉਰਫ਼ ਗ਼ਜ਼ਲਾ ਇਦਰੀਸ ਨਾਲ ਹੋਇਆ ਹੈ। ਦੋਸ਼ ਹੈ ਕਿ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ਲਾਹੌਰ ਦੇ ਇੰਸਪੈਕਟਰ ਮਾਜਿਦ ਬਸ਼ੀਰ ਨੇ ਆਪਣੀ ਪਤਨੀ ਨੂੰ

ਇਸ ਹੱਦ ਤੱਕ ਕੁੱਟਿਆ ਕਿ ਉਸ ਦੇ ਚਿਹਰੇ, ਅੱਖਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਕਾਫੀ ਸੱਟਾਂ ਲੱਗੀਆਂ। ਅਦਾਕਾਰਾ ਨਰਗਿਸ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ
ABP Sanjha

ਇਸ ਹੱਦ ਤੱਕ ਕੁੱਟਿਆ ਕਿ ਉਸ ਦੇ ਚਿਹਰੇ, ਅੱਖਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਕਾਫੀ ਸੱਟਾਂ ਲੱਗੀਆਂ। ਅਦਾਕਾਰਾ ਨਰਗਿਸ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ

ABP Sanjha

ਇਸ ਲਈ ਕੁੱਟਿਆ ਕਿਉਂਕਿ ਉਸ ਨੇ ਦੋਸ਼ੀ ਦੇ ਨਾਂ ‘ਤੇ ਆਪਣੀ ਜਾਇਦਾਦ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ

ABP Sanjha

ਨਰਗਿਸ ਦੇ ਭਰਾ ਖੁਰਰਮ ਭੱਟੀ ਨੇ ਡਿਫੈਂਸ ਸੀ, ਥਾਣੇ ‘ਚ ਦੱਸਿਆ ਕਿ ਮਾਜਿਦ ਬਸ਼ੀਰ ਨੇ ਆਪਣੀ ਸਰਕਾਰੀ ਬੰਦੂਕ ਨਾਲ ਮੇਰੇ ਮੂੰਹ ‘ਤੇ ਕਾਫ਼ੀ ਵਾਰ ਮਾਰਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਸ਼ੀਰ ਪਹਿਲਾਂ ਵੀ ਉਸ ਦੀ ਕੁੱਟਮਾਰ ਕਰਦਾ ਰਿਹਾ ਸੀ।

ABP Sanjha

ਨਰਗਿਸ ਨੇ ਦੋਸ਼ ਲਗਾਂਉਦੇ ਹੋਏ ਕਿਹਾ ਕਿ ਮੇਰੇ ਪਤੀ ਨੇ ‘ਸਾਰੀਆਂ ਹੱਦਾਂ’ ਪਾਰ ਕਰ ਦਿੱਤੀਆਂ। ਮੈਨੂੰ ਵਾਲਾਂ ਤੋਂ ਘਸੀਟਿਆ ਗਿਆ, ਮੇਰੇ ਭਤੀਜੇ ਅਤੇ ਕਰਮਚਾਰੀਆਂ ਸਾਹਮਣੇ ਬੇਇੱਜ਼ਤ ਕੀਤਾ ਗਿਆ ਅਤੇ ਕੁੱਟਿਆ ਗਿਆ।

ABP Sanjha

ਉਨ੍ਹਾਂ ਨੇ ਕਿਹਾ ਕਿ ਬਸ਼ੀਰ ਨੇ ਮੇਰੇ ਜਬਾੜੇ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ 'ਚ ਆਪਣੀ ਸਰਕਾਰੀ ਬੰਦੂਕ ਦੀ ਬੈਰਲ ਵੀ ਮੂੰਹ 'ਚ ਪਾ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਜ਼ਮੀਨ ਦੇ ਟੁਕੜੇ, ਸੋਨੇ ਦੇ ਗਹਿਣੇ ਅਤੇ ਹੋਰ ਜਾਇਦਾਦ ਹੜੱਪਣ ਲਈ ਕੀਤਾ ਗਿਆ ਹੈ।

ABP Sanjha

ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਗਈ ਹੈ, ਜਿਸ 'ਚ ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਦਿਖਾਈ ਦੇ ਰਹੇ ਹਨ।

ABP Sanjha

ਪਾਕਿਸਤਾਨੀ ਮੀਡੀਆ ਮੁਤਾਬਕ ਲਾਹੌਰ ਪੁਲਿਸ ਬਸ਼ੀਰ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।