Eye flu treatment: ਉੱਤਰੀ ਭਾਰਤ ਵਿੱਚ ਅੱਖਾਂ ਦੇ ਫਲੂ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਕਈ ਲੋਕ ਇਸ ਅਚਾਨਕ ਪੈਦਾ ਹੋਈ ਸਮੱਸਿਆ ਨਾਲ ਜੂਝ ਰਹੇ ਹਨ।



ਕੰਨਜਕਟਿਵਾਇਟਿਸ ਜਾਂ ਅੱਖਾਂ ਦੇ ਫਲੂ ਦੀ ਲਾਗ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਇੱਕ ਹੋਰ ਲਾਗ ਤੇਜ਼ੀ ਨਾਲ ਫੈਲ ਰਹੀ ਹੈ।



ਕੰਨਜਕਟਿਵਾਇਟਿਸ ਨੂੰ ਪਿੰਕ ਆਈ, ਰੈੱਡ ਆਈ ਜਾਂ ਆਈ ਫਲੂ ਵੀ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਨਜਕਟਿਵਾਇਟਿਸ ਜਾਂ ਆਈ ਫਲੂ ਕੋਰੋਨਾ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।



ਆਈ ਫਲੂ ਆਮ ਤੌਰ 'ਤੇ ਨੱਕ ਤੋਂ ਅੱਖਾਂ ਤੱਕ ਫੈਲਦਾ ਹੈ ਤੇ ਪਹਿਲਾਂ ਖੰਘ ਤੇ ਛਿੱਕ ਨਾਲ ਸ਼ੁਰੂ ਹੁੰਦਾ ਹੈ ਤੇ ਫਿਰ ਸੂਖਮ ਕਣ ਅੱਖਾਂ ਵਿੱਚ ਦਾਖਲ ਹੁੰਦੇ ਹਨ ਤੇ ਲਾਗ ਦਾ ਕਾਰਨ ਬਣਦੇ ਹਨ।



ਅੱਖਾਂ ਨੂੰ ਵਾਰ-ਵਾਰ ਨਹੀਂ ਛੂਹਣਾ ਚਾਹੀਦਾ।



ਜੇਕਰ ਬੱਚਿਆਂ ਨੂੰ ਸਕੂਲ ਜਾਣ ਕਰਕੇ ਅੱਖਾਂ ਦਾ ਫਲੂ ਹੋ ਗਿਆ ਹੈ ਤਾਂ ਉਨ੍ਹਾਂ ਨੂੰ 3 ਤੋਂ 5 ਦਿਨਾਂ ਤੱਕ ਘਰ ਵਿੱਚ ਹੀ ਰੱਖੋ।



ਅੱਖਾਂ ਵਿੱਚ ਕੰਨਜਕਟਿਵਾਇਟਿਸ ਦੀ ਦਵਾਈ ਪਾਓ ਤੇ ਘਰ ਤੋਂ ਬਾਹਰ ਨਾ ਨਿਕਲੋ। ਲੋਕਾਂ ਨੂੰ ਉਦੋਂ ਹੀ ਮਿਲੋ ਜਦੋਂ ਲਾਗ ਘੱਟ ਹੋਣ ਲੱਗੇ।



ਅੱਖਾਂ ਦਾ ਫਲੂ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਬਹੁਤ ਗੰਭੀਰ ਮਾਮਲਿਆਂ ਵਿੱਚ, ਇਹ ਜਾਂ ਤਾਂ 10 ਤੋਂ 14 ਦਿਨਾਂ ਤੱਕ ਰਹਿ ਸਕਦਾ ਹੈ ਜਾਂ ਇਹ ਇੱਕ ਮਹੀਨੇ ਤੱਕ ਰਹਿ ਸਕਦਾ ਹੈ।



ਅੱਖਾਂ ਨੂੰ ਵਾਰ-ਵਾਰ ਰਗੜਨ ਤੋਂ ਬਚੋ। ਆਪਣੇ ਨਾਲ ਟਿਸ਼ੂ ਪੇਪਰ ਜਾਂ ਰੁਮਾਲ ਰੱਖੋ ਤੇ ਅੱਖਾਂ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਸਾਫ਼ ਕਰੋ।



ਅੱਖਾਂ ਨੂੰ ਰਗੜਨ ਤੋਂ ਬਚੋ ਕਿਉਂਕਿ ਇਸ ਨਾਲ ਜਲਣ ਹੋ ਸਕਦੀ ਹੈ। ਅੱਖਾਂ 'ਤੇ ਗਰਮ ਰੁਮਾਲ ਰੱਖਣ ਨਾਲ ਆਰਾਮ ਮਿਲਦਾ ਹੈ।