ਚਮੜੀ ਦੇ ਰੋਗਾਂ ਵਿੱਚ ਵੀ ਫਿਟਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਹੋ ਤਾਂ ਫਿਟਕੜੀ ਦਾ ਪਾਣੀ ਰੋਜ਼ਾਨਾ ਪ੍ਰਭਾਵਿਤ ਥਾਂ 'ਤੇ ਲਗਾਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।



ਜੇਕਰ ਤੁਸੀਂ ਆਪਣੇ ਚਿਹਰੇ 'ਤੇ ਮੁਹਾਸੇ ਤੋਂ ਪਰੇਸ਼ਾਨ ਹੋ ਤਾਂ ਫਿਟਕੜੀ ਦਾ ਪਾਣੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।



ਦੰਦਾਂ ਦੇ ਦਰਦ ਵਿੱਚ ਵੀ ਫਿਟਕੜੀ ਦੀ ਵਰਤੋਂ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।



ਫਿਟਕੜੀ ਚਮੜੀ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਫਟਕੜੀ ਦੇ ਪਾਊਡਰ ਨੂੰ ਪਾਣੀ 'ਚ ਭਿਓ ਕੇ ਇਸ ਤੋਂ ਬਣੇ ਮਿਸ਼ਰਣ ਨੂੰ ਰੂੰ ਨਾਲ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੇ ਚਿਹਰੇ 'ਤੇ ਚਮਕ ਆਵੇਗੀ ਅਤੇ ਤੁਹਾਡੀ ਚਮੜੀ ਸਾਫ਼ ਰਹੇਗੀ।



ਫਿਟਕੜੀ ਨੂੰ ਪਾਣੀ ਵਿੱਚ ਭਿਉਂ ਕੇ ਚਿਹਰੇ ਤੇ ਲਗਾਓ ਅਜਿਹਾ ਕਰਨ ਨਾਲ ਚਿਹਰੇ 'ਤੇ ਕੱਟ ਤੋਂ ਨਿਕਲਣ ਵਾਲਾ ਖੂਨ ਬੰਦ ਹੋ ਜਾਂਦਾ ਹੈ। ਖੂਨ ਵਹਿਣ ਨੂੰ ਰੋਕਣ 'ਚ ਫਿਟਕੜੀ ਬਹੁਤ ਮਦਦਗਾਰ ਹੈ।



ਜੇਕਰ ਕੋਈ ਵਿਅਕਤੀ ਅਸਥਮਾ ਤੋਂ ਪੀੜਤ ਹੈ ਅਤੇ ਵਾਰ-ਵਾਰ ਖਾਂਸੀ ਹੋ ਰਹੀ ਹੈ ਤਾਂ ਫਿਟਕੜੀ ਨੂੰ ਪੀਸ ਕੇ ਉਸ 'ਚ ਸ਼ਹਿਦ ਮਿਲਾ ਲਓ। ਸ਼ਹਿਦ 'ਚ ਫਿਟਕੜੀ ਮਿਲਾ ਕੇ ਚੱਟਣ ਨਾਲ ਖੰਘ ਨੂੰ ਰੋਕਿਆ ਜਾ ਸਕਦਾ ਹੈ।



ਜੇਕਰ ਤੁਹਾਡੀ ਅੱਡੀ ਚੀਰ ਰਹੀ ਹੈ ਤਾਂ ਫਿਟਕੜੀ ਤੁਹਾਨੂੰ ਕਾਫੀ ਰਾਹਤ ਦੇਵੇਗੀ।