Financial Gifts: ਭੈਣ-ਭਰਾ ਦੇ ਜੀਵਨ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਤੁਸੀਂ ਆਪਣੀ ਭੈਣ ਨੂੰ ਕੁੱਝ ਖਾਸ ਵਿੱਤੀ ਤੋਹਫਾ ਦੇ ਸਕਦੇ ਹੋ।



Financial Gifts for Raksha Bandhan 2023: ਵੈਸੇ ਤਾਂ ਬਾਜ਼ਾਰ ਵਿੱਚ ਤੋਹਫਿਆਂ ਦੇ ਕਈ ਬਦਲ ਹਨ ਪਰ ਵਿੱਤੀ ਤੋਹਫਾ ਦੇ ਕੇ ਤੁਸੀਂ ਆਪਣੀ ਭੈਣ ਦੇ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹੋ।



ਅਸੀਂ ਤੁਹਾਨੂੰ ਕਈ ਉਹਨਾਂ ਤੋਹਫਿਆਂ ਬਾਰੇ ਦੱਸ ਰਹੇ ਹਾਂ ਜਿਸ ਦੇ ਰਾਹੀਂ ਤੁਸੀਂ ਆਪਣੀ ਬਣੇ ਨੂੰ ਆਰਥਿਕ ਰੂਪ ਤੋਂ ਮਜ਼ਬੂਤੀ ਦੇ ਨਾਲ-ਨਾਲ ਭਵਿੱਖ ਨੂੰ ਵੀ ਉੱਜਵਲ ਬਣਾ ਸਕਦੇ ਹੋ।



ਜੇ ਤੁਹਾਡੀ ਭੈਣ ਦੇ ਕੋਲ ਸੇਵਿੰਗ ਅਕਾਊਂਟ ਨਹੀਂ ਹੈ ਤਾਂ ਅੱਜ ਹੀ ਉਸ ਦੇ ਨਾਮ ਦਾ ਕਿਸੇ ਵੀ ਬੈਂਕ ਵਿੱਚ ਇੱਕ ਬਚਤ ਖ਼ਾਤਾ ਜ਼ਰੂਰ ਖੁੱਲ੍ਹਵਾਓ। ਇਸ ਖ਼ਾਤੇ ਵਿੱਚ ਹਰ ਮਹੀਨੇ ਥੋੜ੍ਹੇ-ਥੋੜ੍ਹੇ ਪੈਸੇ ਜਮ੍ਹਾ ਕਰ ਕੇ ਤੁਸੀਂ ਐਮਰਜੈਂਸੀ ਫੰਡ ਦਾ ਤੋਹਫਾ ਉਸ ਨੂੰ ਦੇ ਸਕਦੇ ਹੋ।



ਬਚਤ ਖਾਤਾ ਖੋਲ੍ਹਣ ਤੋਂ ਇਲਾਵਾ, ਤੁਸੀਂ ਬੈਂਕ ਦੀ ਐਫਡੀ ਸਕੀਮ ਵਿੱਚ ਵੀ ਨਿਵੇਸ਼ ਕਰ ਸਕਦੇ ਹੋ। ਇਸ ਦੇ ਲਈ ਵੱਖ-ਵੱਖ ਬੈਂਕਾਂ ਦੀ ਵੈੱਬਸਾਈਟ 'ਤੇ ਜਾਓ ਅਤੇ ਦੇਖੋ ਕਿ ਤੁਹਾਨੂੰ ਜ਼ਿਆਦਾ ਵਿਆਜ ਦਰ ਦਾ ਲਾਭ ਕਿੱਥੇ ਮਿਲ ਰਿਹਾ ਹੈ।



ਆਪਣੀ ਭੈਣ ਨੂੰ ਆਤਮ-ਨਿਰਭਰ ਬਣਾਉਣ ਲਈ, ਤੁਸੀਂ SIP ਰਾਹੀਂ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਇਹ ਤੁਹਾਡੀ ਭੈਣ ਦੀ ਪੜ੍ਹਾਈ ਅਤੇ ਵਿਆਹ ਲਈ ਇੱਕ ਮੋਟਾ ਫੰਡ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰੇਗਾ।



ਇਸ ਤੋਂ ਇਲਾਵਾ ਭੈਣ ਨੂੰ ਸਿਹਤ ਬੀਮਾ ਪਾਲਿਸੀ ਗਿਫਟ ਕਰਨਾ ਵੀ ਵਧੀਆ ਵਿਕਲਪ ਹੋ ਸਕਦਾ ਹੈ। ਇਸ ਦੇ ਜ਼ਰੀਏ, ਉਨ੍ਹਾਂ ਨੂੰ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਹਸਪਤਾਲ ਦੇ ਬਿੱਲ ਦੀ ਚਿੰਤਾ ਨਹੀਂ ਕਰਨੀ ਪਵੇਗੀ।



ਜੇ ਤੁਸੀਂ ਆਪਣੀ ਭੈਣ ਨੂੰ ਸੋਨਾ ਗਿਫਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਭੌਤਿਕ ਸੋਨੇ ਤੋਂ ਇਲਾਵਾ, ਤੁਸੀਂ ਡਿਜੀਟਲ ਗੋਲਡ, ਗੋਲਡ ਈਟੀਐਫ ਆਦਿ ਵਿੱਚ ਨਿਵੇਸ਼ ਕਰ ਸਕਦੇ ਹੋ।



ਇਸ ਤੋਂ ਇਲਾਵਾ, ਤੁਸੀਂ ਸੁਕੰਨਿਆ ਸਮ੍ਰਿਧੀ ਯੋਜਨਾ ਜਾਂ PPF ਵਰਗੀ ਸਰਕਾਰੀ ਯੋਜਨਾ ਦੇ ਤਹਿਤ ਖਾਤਾ ਖੋਲ੍ਹ ਕੇ ਆਪਣੀ ਭੈਣ ਨੂੰ ਵੱਡਾ ਵਿੱਤੀ ਤੋਹਫਾ ਦੇ ਸਕਦੇ ਹੋ। ਇਸ ਦੇ ਨਾਲ ਹੀ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਵੀ ਇੱਕ ਵੱਡਾ ਵਿੱਤੀ ਤੋਹਫ਼ਾ ਸਾਬਤ ਹੋ ਸਕਦਾ ਹੈ।