ਜੇ ਤੁਸੀਂ ਵੀ ਇੱਕ ਸੀਨੀਅਰ ਸਿਟੀਜ਼ਨ ਹੋ ਤੇ ਫਿਕਸਡ ਡਿਪਾਜ਼ਿਟ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕੁਝ ਬੈਂਕ ਹਨ ਜੋ FD 'ਤੇ ਚੰਗਾ ਵਿਆਜ ਦੇ ਰਹੇ ਹਨ।

ਕੇਂਦਰੀ ਬੈਂਕ ਵੱਲੋਂ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਜਨਤਕ ਤੇ ਨਿੱਜੀ ਖੇਤਰ ਦੇ ਬੈਂਕ ਫਿਕਸਡ ਡਿਪਾਜ਼ਿਟ 'ਤੇ ਭਾਰੀ ਵਿਆਜ ਦੇ ਰਹੇ ਹਨ। ਇਨ੍ਹਾਂ ਪ੍ਰਾਈਵੇਟ ਬੈਂਕਾਂ ਵਿੱਚ ਐਕਸਿਸ ਬੈਂਕ ਤੋਂ ਲੈ ਕੇ ਪੰਜਾਬ ਨੈਸ਼ਨਲ ਬੈਂਕ ਅਤੇ ਆਈਡੀਐਫਸੀ ਬੈਂਕ ਸ਼ਾਮਲ ਹਨ।

ਇਹ ਬੈਂਕ ਫਿਕਸਡ ਡਿਪਾਜ਼ਿਟ 'ਤੇ ਗਾਹਕਾਂ ਨੂੰ 8 ਫੀਸਦੀ ਤੋਂ ਜ਼ਿਆਦਾ ਵਿਆਜ ਦੇ ਰਹੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਬੈਂਕ ਸੀਨੀਅਰ ਨਾਗਰਿਕਾਂ ਨੂੰ ਕਿੰਨਾ ਵਿਆਜ ਦੇ ਰਹੇ ਹਨ।

ਐਕਸਿਸ ਬੈਂਕ 2 ਸਾਲ ਤੋਂ 30 ਮਹੀਨਿਆਂ ਤੋਂ ਘੱਟ ਦੇ ਕਾਰਜਕਾਲ ਵਾਲੇ ਸੀਨੀਅਰ ਨਾਗਰਿਕਾਂ ਨੂੰ FD 'ਤੇ 8.01 ਪ੍ਰਤੀਸ਼ਤ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਦੂਜੇ ਪਾਸੇ, ਪੰਜਾਬ ਨੈਸ਼ਨਲ ਬੈਂਕ 666 ਦਿਨਾਂ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ 'ਤੇ ਸੁਪਰ ਸੀਨੀਅਰ ਸਿਟੀਜ਼ਨ ਨੂੰ 8.05 ਫੀਸਦੀ ਵਿਆਜ ਦੇ ਰਿਹੈ।

IDFC FIRST Bank 18 ਮਹੀਨਿਆਂ ਤੋਂ 3 ਸਾਲ ਤੱਕ ਦੇ ਕਾਰਜਕਾਲ 'ਤੇ ਫਿਕਸਡ ਡਿਪਾਜ਼ਿਟ ਸੀਨੀਅਰ ਸਿਟੀਜ਼ਨ ਨੂੰ 8% ਵਿਆਜ ਦਿੱਤਾ ਜਾ ਰਿਹੈ। ਯੈੱਸ ਬੈਂਕ 25 ਮਹੀਨਿਆਂ ਦੇ ਕਾਰਜਕਾਲ ਲਈ ਫਿਕਸਡ ਡਿਪਾਜ਼ਿਟ 'ਤੇ 8% ਦੀ ਦਰ ਨਾਲ ਵੱਧ ਤੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਿਹੈ। ਇਸ ਨਾਲ ਹੀ 35 ਮਹੀਨਿਆਂ ਦੇ ਕਾਰਜਕਾਲ ਲਈ FD ਵਿਆਜ 8.25 ਫੀਸਦੀ ਰਿਹੈ।

ਇਨ੍ਹਾਂ ਬੈਂਕਾਂ ਤੋਂ ਇਲਾਵਾ, HDFC ਬੈਂਕ ਅਤੇ ICICI ਬੈਂਕ ਸੀਨੀਅਰ ਨਾਗਰਿਕਾਂ ਨੂੰ ਵਿਸ਼ੇਸ਼ ਫਿਕਸਡ ਡਿਪਾਜ਼ਿਟ 'ਤੇ ਵੱਧ ਤੋਂ ਵੱਧ 7.50 ਪ੍ਰਤੀਸ਼ਤ ਵਿਆਜ ਦੇ ਰਹੇ ਹਨ। ਦੂਜੇ ਪਾਸੇ ਕੇਨਰਾ ਬੈਂਕ 444 ਦਿਨਾਂ ਦੀ ਮਿਆਦ 'ਤੇ ਸਭ ਤੋਂ ਵੱਧ 7.65 ਫੀਸਦੀ ਵਿਆਜ ਦੇ ਰਿਹਾ ਹੈ।

ਬੈਂਕ ਸੀਨੀਅਰ ਨਾਗਰਿਕਾਂ ਤੋਂ 10 ਫੀਸਦੀ ਅਤੇ 20 ਫੀਸਦੀ ਤੱਕ ਵਿਆਜ ਕੱਟਦੇ ਹਨ। ਜੇ ਕਿਸੇ ਸੀਨੀਅਰ ਨਾਗਰਿਕ ਨੇ ਬੈਂਕ ਵਿੱਚ ਪੈਨ ਕਾਰਡ, ਫਾਰਮ 15ਜੀ ਅਤੇ 15ਐਚ ਜਮ੍ਹਾਂ ਨਹੀਂ ਕਰਵਾਇਆ ਹੈ ਅਤੇ ਸਾਲਾਨਾ ਐਫਡੀ ਦਾ ਵਿਆਜ 50 ਹਜ਼ਾਰ ਜਾਂ ਇਸ ਤੋਂ ਵੱਧ ਹੈ, ਤਾਂ 10 ਫੀਸਦੀ ਦਾ ਟੀਡੀਐਸ ਲਾਗੂ ਹੋਵੇਗਾ।