ਕੁੱਝ ਲੋਕਾਂ ਸਾਹ ਦੀ ਬਦਬੂ ਵਾਲੀ ਪ੍ਰੇਸ਼ਾਨੀ ਤੋਂ ਪੀੜਤ ਹੁੰਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਕਿਸੇ ਦੇ ਨਾਲ ਗੱਲ ਕਰਨ ਸਮੇਂ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।



ਸਾਹ ਦੀ ਬਦਬੂ ਦੀ ਬਿਮਾਰੀ ਨੂੰ ਹੈਲੀਟੋਸਿਸ (Halitosis) ਕਿਹਾ ਜਾਂਦਾ ਹੈ।



ਆਮ ਤੌਰ 'ਤੇ ਮੂੰਹ 'ਚ ਨਾਰਮਲ ਬੈਕਟੀਰੀਆ ਹੋਣ ਜਾਂ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ।



ਇਸ ਤਰ੍ਹਾਂ ਦੀ ਬਦਬੂ ਦੋ-ਚਾਰ ਦਿਨਾਂ 'ਚ ਦੂਰ ਹੋ ਜਾਂਦੀ ਹੈ ਪਰ ਜਦੋਂ ਮੂੰਹ ਜਾਂ ਦੰਦਾਂ 'ਚ ਇਨਫੈਕਸ਼ਨ ਹੋ ਜਾਵੇ ਤਾਂ ਇਹ ਬਦਬੂ ਜਲਦੀ ਦੂਰ ਨਹੀਂ ਹੁੰਦੀ।



ਜੇਕਰ ਮਸੂੜਿਆਂ ਜਾਂ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਹਨ ਤਾਂ ਉਨ੍ਹਾਂ ਦਾ ਤੁਰੰਤ ਇਲਾਜ ਕਰੋ।



ਸਭ ਤੋਂ ਪਹਿਲਾਂ ਦਿਨ 'ਚ ਦੋ ਵਾਰ ਬੁਰਸ਼ ਕਰੋ, ਇੱਕ ਸਵੇਰੇ ਅਤੇ ਇੱਕ ਰਾਤ ਨੂੰ। ਜਿਸ ਨੂੰ ਤੁਸੀਂ ਘੱਟੋ-ਘੱਟ ਦੋ ਮਿੰਟ ਕਰੋ। ਇਸ ਤੋਂ ਬਾਅਦ ਜੀਭ ਨੂੰ ਸਾਫ਼ ਕਰਨਾ ਨਾ ਭੁੱਲੋ।



ਐਂਟੀਬੈਕਟੀਰੀਅਲ ਮਾਊਥਵਾਸ਼ ਦੀ ਵਰਤੋਂ ਕਰੋ ਜੋ ਅਲਕੋਹਲ ਮੁਕਤ ਹੋਵੇ।



ਪਾਣੀ ਦੀ ਲੋੜੀਂਦੀ ਮਾਤਰਾ ਪੀਓ। ਦੰਦਾਂ ਦੀ ਨਿਯਮਤ ਜਾਂਚ ਕਰਵਾਓ।



ਮੂੰਹ ਵਿੱਚ ਥੁੱਕ ਵਧਾਉਣ ਲਈ, ਕਦੇ-ਕਦਾਈਂ ਸ਼ੂਗਰ-ਮੁਕਤ ਚਿਊਇੰਗਮ ਚਬਾਓ। ਇਸ ਦੇ ਨਾਲ ਹੀ ਉਹ ਕਈ ਵਾਰ ਲੌਂਗ ਵੀ ਚਬਾਉ।



ਸਾਹ 'ਚ ਬਦਬੂ ਆਉਣ 'ਤੇ ਗਾਜਰ ਅਤੇ ਸੇਬ ਖਾਓ। ਜਿੰਨਾ ਜ਼ਿਆਦਾ ਤੁਸੀਂ ਸਿਗਰੇਟ, ਅਲਕੋਹਲ, ਤੰਬਾਕੂ ਅਤੇ ਕੈਫੀਨ ਵਾਲੇ ਡਰਿੰਕਸ ਤੋਂ ਦੂਰ ਰਹੋਗੇ, ਮੂੰਹ ਵਿੱਚ ਬਦਬੂ ਆਉਣ ਦੀ ਸੰਭਾਵਨਾ ਓਨੀ ਹੀ ਘੱਟ ਹੋਵੇਗੀ।



Thanks for Reading. UP NEXT

ਭੁੱਲ ਕੇ ਵੀ ਚਾਹ ਦੇ ਨਾਲ ਨਾ ਖਾਓ ਇਹ 5 ਚੀਜ਼ਾਂ

View next story