ਪ੍ਰੈਸ਼ਰ ਕੁੱਕਰ ਹਰ ਭਾਰਤੀ ਰਸੋਈ ਦੇ ਵਿੱਚ ਪਾਇਆ ਜਾਂਦਾ ਹੈ। ਦਾਲਾਂ ਤੋਂ ਲੈ ਕੇ ਚੌਲਾਂ ਤੱਕ, ਇਸ ਤੋਂ ਇਲਾਵਾ ਕਈ ਹੋਰ ਸਬਜ਼ੀਆਂ ਜਿਸ ਨੂੰ ਕੁੱਕਰ ਦੇ 'ਚ ਬਹੁਤ ਹੀ ਆਸਾਨੀ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੈਸ਼ਰ ਕੁੱਕਰ 'ਚ ਖਾਣਾ ਪਕਾਉਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਇਸ ਵਿੱਚ ਬਣਾਇਆ ਖਾਣਾ ਸਾਡੀ ਸਿਹਤ ਉੱਤੇ ਮਾੜੇ ਪ੍ਰਭਾਵ ਪਾਉਂਦਾ ਹੈ। ਪ੍ਰੈਸ਼ਰ ਕੁੱਕਰ ਤੁਹਾਡੀ ਪਾਚਨ ਪ੍ਰਣਾਲੀ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਇਸ ਵਿੱਚ ਪਕਾਉਣਾ ਬਹੁਤ ਆਸਾਨ ਹੈ ਅਤੇ ਘੱਟ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਜ਼ਿਆਦਾਤਰ ਲੋਕ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹਨ। ਪ੍ਰੈਸ਼ਰ ਕੁੱਕਰ 'ਚ ਖਾਣਾ ਜ਼ਿਆਦਾ ਦਬਾਅ ਕਾਰਨ ਜਲਦੀ ਪਕ ਜਾਂਦਾ ਹੈ ਅਤੇ ਖਾਣਾ ਖੁਦ ਪਕਾਉਣ ਦੀ ਬਜਾਏ ਭਾਫ਼ ਨਾਲ ਪਕ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਤੁਹਾਡੇ ਪਾਚਨ ਤੰਤਰ ਨੂੰ ਖਰਾਬ ਕਰ ਸਕਦਾ ਹੈ। ਇਸ ਤੋਂ ਇਲਾਵਾ ਪ੍ਰੈਸ਼ਰ ਕੁੱਕਰ 'ਚ ਸਟਾਰਚ ਵਾਲੇ ਭੋਜਨ ਨੂੰ ਆਸਾਨੀ ਨਾਲ ਪਚਾਉਣਾ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਇਸ ਤਰ੍ਹਾਂ ਦੇ ਖਾਣੇ ਨਾਲ ਭਾਰ ਵਧਣ ਦੀ ਸਮੱਸਿਆ ਵਧ ਜਾਂਦੀ ਹੈ। ਅੰਤੜੀਆਂ ਦੀ ਗਤੀ ਵਿੱਚ ਵੀ ਸਮੱਸਿਆ ਹੁੰਦੀ ਹੈ ਕਿਉਂਕਿ ਤੁਹਾਡਾ ਪੇਟ ਇਸ ਤਰ੍ਹਾਂ ਦੇ ਭੋਜਨ ਨੂੰ ਆਸਾਨੀ ਨਾਲ ਹਜ਼ਮ ਨਹੀਂ ਕਰ ਸਕਦਾ ਹੈ। ਅਕਸਰ ਅਸੀਂ ਚੌਲ ਵੀ ਕੁੱਕਰ ਦੇ ਵਿੱਚ ਪਕਾ ਲੈਂਦੇ ਹਾਂ। ਕਿਉਂਕਿ ਚੌਲ ਕੁੱਕਰ 'ਚ ਆਸਾਨੀ ਨਾਲ ਜਲਦੀ ਪਕ ਜਾਂਦੇ ਹਨ। ਕੁੱਕਰ 'ਚ ਚੌਲਾਂ ਨੂੰ ਪਕਾਉਣ ਨਾਲ ਇਸ ਦਾ ਪਾਣੀ ਕੁੱਕਰ 'ਚ ਹੀ ਸੁੱਕ ਜਾਂਦਾ ਹੈ, ਜਿਸ ਕਾਰਨ ਚੌਲਾਂ 'ਚ ਕਾਰਬੋਹਾਈਡਰੇਟ ਅਤੇ ਸਟਾਰਚ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਤੁਹਾਡੀ ਚਰਬੀ ਨੂੰ ਵਧਾ ਸਕਦੀ ਹੈ। ਇਸ ਤਰ੍ਹਾਂ ਵਜ਼ਨ ਵੱਧ ਸਕਦਾ ਹੈ। ਪ੍ਰੈਸ਼ਰ ਕੁੱਕਰ ਵਿੱਚ ਭੋਜਨ ਨੂੰ ਬਹੁਤ ਜ਼ਿਆਦਾ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਭੋਜਨ ਵਿੱਚ ਮੌਜੂਦ ਜ਼ਰੂਰੀ ਪੌਸ਼ਟਿਕ ਤੱਤ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਵਜ੍ਹਾ ਨਾਲ ਖਾਣਾ ਖਾਣ ਤੋਂ ਬਾਅਦ ਵੀ ਤੁਹਾਨੂੰ ਪੂਰੇ ਪੋਸ਼ਕ ਤੱਤਾਂ ਦਾ ਫਾਇਦਾ ਨਹੀਂ ਮਿਲਦਾ, ਜਿਸ ਨਾਲ ਸਰੀਰ ਨੂੰ ਦਰਦ ਵਰਗੀਆਂ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ।