ਬਾਲੀਵੁੱਡ ਤੋਂ ਗਲੋਬਲ ਸਟਾਰ ਬਣ ਚੁੱਕੀ ਪ੍ਰਿਅੰਕਾ ਨੇ ਆਪਣੇ ਸੱਜੇ ਹੱਥ ਦੇ ਗੁੱਟ 'ਤੇ Daddy's lil girl... ਦਾ ਟੈਟੂ ਬਣਵਾਇਆ ਹੈ। ਇਹ ਟੈਟੂ ਪ੍ਰਿਅੰਕਾ ਨੇ ਆਪਣੇ ਪਿਤਾ ਅਸ਼ੋਕ ਚੋਪੜਾ ਦੀ ਯਾਦ 'ਚ ਬਣਵਾਇਆ ਹੈ, ਜਿਨ੍ਹਾਂ ਦੀ 2013 'ਚ ਕੈਂਸਰ ਕਾਰਨ ਮੌਤ ਹੋ ਗਈ ਸੀ।
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਆਪਣੇ ਖੱਬੇ ਹੱਥ 'ਤੇ ਹਿੰਦੀ 'ਚ ਕਰੀਨਾ ਦਾ ਟੈਟੂ ਬਣਵਾਇਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸਦੀ ਪਤਨੀ ਪ੍ਰਤੀ ਪਿਆਰ ਹੈ। ਦੋਵਾਂ ਦਾ ਵਿਆਹ 2012 'ਚ ਹੋਇਆ ਸੀ।