LPG Price Hike: ਦੇਸ਼ ਦੇ 5 ਸੂਬਿਆਂ ਵਿੱਚ ਕੱਲ੍ਹ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਸਨ ਅਤੇ ਅੱਜ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਤੇ ਹੋਇਆ ਹੈ ਅਤੇ ਇਸ ਦੇ ਰੇਟ 'ਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ।



ਅੱਜ, 1 ਦਸੰਬਰ 2023 ਤੋਂ, ਤੁਹਾਨੂੰ ਰਾਜਧਾਨੀ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਲਈ 1796.50 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਜਦੋਂ ਕਿ ਪਿਛਲੇ ਮਹੀਨੇ ਇਹ 1775.50 ਰੁਪਏ ਪ੍ਰਤੀ ਸਿਲੰਡਰ ਸੀ।



ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਨਾਲ ਕੋਈ ਨਹੀਂ ਕੀਤੀ ਗਈ ਛੇੜਛਾੜ : ਸਬਸਿਡੀ ਵਾਲੇ 14.2 ਕਿਲੋ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।



ਜਾਣੋ ਅੱਜ ਤੋਂ ਤੁਹਾਡੇ ਸ਼ਹਿਰ ਵਿੱਚ ਗੈਸ ਸਿਲੰਡਰਾਂ ਦੀਆਂ ਕੀ ਹਨ ਨਵੀਆਂ ਕੀਮਤਾਂ : ਦਿੱਲੀ 1796.50 ਰੁਪਏ, ਕੋਲਕਾਤਾ 1908.00 ਰੁਪਏ, ਮੁੰਬਈ 1749.00 ਰੁਪਏ, ਚੇਨਈ 1968.50 ਰੁਪਏ



ਪਿਛਲੇ ਮਹੀਨੇ ਕਮਰਸ਼ੀਅਲ ਗੈਸ ਸਿਲੰਡਰ 100 ਰੁਪਏ ਹੋ ਗਿਆ ਸੀ ਮਹਿੰਗਾ : ਪਿਛਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਨਵੰਬਰ ਨੂੰ ਵੀ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਤੋਂ ਵੱਧ ਵਧਾਈ ਗਈ ਸੀ।



LPG ਦੀਆਂ ਇਹ ਕੀਮਤਾਂ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਤੇ ਵਧਾਈਆਂ ਗਈਆਂ ਹਨ। ਦੇਸ਼ 'ਚ 1 ਨਵੰਬਰ ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਤਿਉਹਾਰ ਵਾਲੇ ਦਿਨ ਲੋਕ ਮਹਿੰਗਾਈ ਤੋਂ ਦੁਖੀ ਹਨ।



ਵਪਾਰਕ ਗੈਸ ਸਿਲੰਡਰ ਮਹਿੰਗਾ ਹੋਣ ਦਾ ਕੀ ਹੋਵੇਗਾ ਅਸਰ? : ਇਸ ਦਾ ਖਾਸ ਤੌਰ 'ਤੇ ਫੂਡ ਇੰਡਸਟਰੀ ਅਤੇ ਰੈਸਟੋਰੈਂਟ ਕਾਰੋਬਾਰ 'ਤੇ ਅਸਰ ਪਵੇਗਾ, ਜਦਕਿ ਆਮ ਲੋਕਾਂ ਲਈ ਬਾਹਰ ਖਾਣਾ ਮਹਿੰਗਾ ਹੋ ਜਾਵੇਗਾ।



ਜਾਣੋ ਤੇਲ ਮਾਰਕੀਟਿੰਗ ਕੰਪਨੀਆਂ ਨੇ LPG ਸਿਲੰਡਰ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਕੀਤਾ ਹੈ।